ਲੰਡਨ- ਇਗਾ ਸਵਿਆਟੇਕ ਨੇ ਸ਼ਨੀਵਾਰ ਨੂੰ ਅਮਾਂਡਾ ਅਨਿਸੀਮੋਵਾ ਨੂੰ 6-0, 6-0 ਨਾਲ ਹਰਾ ਕੇ ਵਿੰਬਲਡਨ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕਰ ਲਿਆ। ਇਹ 114 ਸਾਲਾਂ ’ਚ ਟੂਰਨਾਮੈਂਟ ਦਾ ਪਹਿਲਾ ਮਹਿਲਾ ਫਾਈਨਲ ਸੀ, ਜਿਸ ’ਚ ਵਿਰੋਧੀ ਖਿਡਾਰੀ ਇਕ ਵੀ ਗੇਮ ਜਿੱਤਣ ’ਚ ਅਸਫਲ ਰਹੀ।
ਸੈਂਟਰ ਕੋਰਟ ’ਤੇ ਧੁੱਪ ਭਰੀ ਦੁਪਹਿਰ ’ਚ ਸਵਿਆਟੇਕ ਨੂੰ ਜਿੱਤਣ ਲਈ ਸਿਰਫ 57 ਮਿੰਟ ਲੱਗੇ ਅਤੇ ਇਸ ਨੇ ਸਵਿਆਟੇਕ ਨੂੰ ਉਸ ਦਾ ਕੁਲ ਮਿਲਾ ਕੇ 6ਵਾਂ ਗਰੈਂਡ ਸਲੈਮ ਖਿਤਾਬ ਦਿਵਾਇਆ। ਹੁਣ ਪ੍ਰਮੁੱਖ ਖਿਤਾਬੀ ਮੁਕਾਬਲਿਆਂ ’ਚ ਉਸ ਦਾ ਰਿਕਾਰਡ 6-0 ਹੈ। ਪੋਲੈਂਡ ਦੀ 24 ਸਾਲਾ ਖਿਡਾਰੀ ਨੇ ਕੁਲ ਅੰਕਾਂ ’ਚ 55-24 ਦੀ ਬੜ੍ਹਤ ਹਾਸਲ ਕੀਤੀ ਅਤੇ ਸਿਰਫ 10 ਵਿਨਰ ਲਾਉਣ ਦੇ ਬਾਵਜੂਦ ਇਹ ਬੜ੍ਹਤ ਹਾਸਲ ਕੀਤੀ। ਅਨਿਸੀਮੋਵਾ ਸ਼ੁਰੂ ਤੋਂ ਹੀ ਲੜਖੜਾਉਂਦੀ ਰਹੀ ਅਤੇ ਉਸ ਨੇ 28 ਅਨਫੋਰਸਡ ਗਲਤੀਆਂ ਕੀਤੀਆਂ।
ਵਨਡੇ ਮੈਚ 'ਚ ਟੀਮ ਨੇ ਬਣਾਈਆਂ 770 ਦੌੜਾਂ, ਇਕ ਖਿਡਾਰੀ ਨੇ 40 ਚੌਕੇ ਤੇ 22 ਛੱਕੇ ਜੜਦੇ ਹੋਏ ਠੋਕੀਆਂ 404 ਦੌੜਾਂ
NEXT STORY