ਨਵੀਂ ਦਿੱਲੀ (ਵੈੱਬ ਡੈਸਕ)– ਕਾਨਰ ਮੈਕਗ੍ਰੇਗਰ ਦੁਨੀਆ ਦਾ ਸਭ ਤੋਂ ਵੱਧ ਤਨਾਖਹ ਲੈਣ ਵਾਲਾ ਐਥਲੀਟ ਬਣ ਗਿਆ ਹੈ। ਇਸਦਾ ਐਲਾਨ ਫੋਬਰਸ ਮੈਗਜ਼ੀਨ ਨੇ ਕੀਤਾ ਹੈ। ਮੈਕਗ੍ਰੇਗਰ ਨੇ ਇਸਦੀ ਖੁਸ਼ੀ ਕੇਕ ਕੱਟ ਕੇ ਮਨਾਈ, ਜਿਸ ’ਤੇ ਫੋਬਰਸ ਦਾ ਕਵਰ ਪੇਜ ਛਪਿਆ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਹੱਥ ਵਿਚ ਗੁਬਾਰੇ ਫੜੀ ਨਜ਼ਰ ਆ ਰਿਹਾ ਹੈ। ਉਸ ਨੇ ਲਿਖਿਆ, ‘‘ਬੇਬੀ, ਅਸੀਂ ਇਹ ਕਰ ਦਿਖਾਇਆ। ਉਮੀਰ ਏ ਹਾਨ! ਇਕ ਉਦਮੀ ਦੇ ਰੂਪ ਵਿਚ ਮੇਰੀ ਭੂਮਿਕਾ ਨੂੰ ਪਛਾਨਣ ਲਈ ਤੁਹਾਡਾ ਧੰਨਵਾਦ ਫੋਬਰਸ। ਇਸ ਲਿਸਟ ਵਿਚ ਜਗ੍ਹਾ ਬਣਾਉਣਾ ਕਈ ਐਥਲੀਟਾਂ ਦਾ ਸੁਪਨਾ ਹੁੰਦਾ ਹੈ।’’
ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC
ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ
ਫੋਬਰਸ ਦੀ ਲਿਸਟ
128 ਕਾਨਰ ਮੈਕਗ੍ਰੇਗਰ (ਯੂ. ਐੱਫ. ਸੀ.)
92 ਲਿਓਨਿਲ ਮੇਸੀ (ਫੁੱਟਬਾਲ)
85 ਕ੍ਰਿਸਟਿਆਨੋ ਰੋਨਾਲਡੋ (ਫੁੱਟਬਾਲ)
76 ਡੈਕ ਪ੍ਰੈਸਕਾਟ (ਐੱਨ. ਐੱਫ. ਐੱਲ.)
69 ਲਿਬ੍ਰੋਨ ਜੇਮਸ (ਬਾਸਕਟਬਾਲ)
67 ਨੇਮਾਰ (ਫੁੱਟਬਾਲ)
64 ਰੋਜਰ ਫੈਡਰਰ (ਟੈਨਿਸ)
58 ਲੂਈਸ ਹੈਮਿਲਟਨ (ਐੱਫ-1)
54 ਟਾਮ ਬ੍ਰੈਡੀ (ਐੱਨ. ਐੱਫ. ਐੱਲ.)
53 ਕੇਵਿਨ ਡੂਰੈਂਟ (ਬਾਸਕਟਬਾਲ)
(ਰਾਸ਼ੀ ਮਿਲੀਅਨ ਪੌਂਡ ’ਚ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਵਿਰੁੱਧ ਟੈਸਟ, ਇਕ ਦਿਨਾਂ ਤੇ ਟੀ-20 ਚੈਂਪੀਅਨਸ਼ਿਪ ਲਈ ਤਾਨੀਆ ਦੀ ਭਾਰਤੀ ਟੀਮ ’ਚ ਚੋਣ
NEXT STORY