ਨਵੀਂ ਦਿੱਲੀ– ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਸਦੀ ਟੀਮ ਹਰ ਅੜਿੱਕਾ ਸਹਿਜਤਾ ਨਾਲ ਪਾਰ ਕਰਨ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਨੰਬਰ ਇਕ ਦਾ ਸਥਾਨ ਹਾਸਲ ਕਰਨ ਦੀ ਹੱਕਦਾਰ ਸੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਸਾਲਾਨਾ ਅਪਡੇਟ ਤੋਂ ਬਾਅਦ ਭਾਰਤ ਟੈਸਟ ਰੈਂਕਿੰਗ ਵਿਚ ਚੋਟੀ ’ਤੇ ਬਣਿਆ ਹੋਇਆ ਹੈ ਤੇ ਸ਼ਾਸਤਰੀ ਇਸ ਤੋਂ ਖੁਸ਼ ਹੈ।
ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC
ਸ਼ਾਸਤਰੀ ਨੇ ਟਵੀਟ ਕੀਤਾ, ‘‘ਟੀਮ ਨੇ ਨੰਬਰ ਇਕ ਦਾ ਤਾਜ਼ ਹਾਸਲ ਕਰਨ ਲਈ ਆਪਣੇ ਦ੍ਰਿੜ੍ਹ ਸਕੰਲਪ ਤੇ ਇਕਾਗਰਤਾ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਹੈ। ਇਹ ਕੁਝ ਅਜਿਹਾ ਹੈ, ਜਿਸ ਨੂੰ ਖਿਡਾਰੀਆਂ ਨੇ ਆਪਣੀ ਖੇਡ ਦੇ ਦਮ ’ਤੇ ਹਾਸਲ ਕੀਤਾ ਹੈ। ਵਿਚਾਲੇ ਵਿਚ ਨਿਯਮ ਬਦਲ ਗਏ ਪਰ ਭਾਰਤੀ ਟੀਮ ਨੇ ਰਸਤੇ ਵਿਚ ਪੈਣ ਵਾਲੇ ਹਰ ਅੜਿੱਕੇ ਨੂੰ ਪਾਰ ਕੀਤਾ। ਮੇਰੇ ਖਿਡਾਰੀਆਂ ਨੇ ਮੁਸ਼ਕਿਲ ਸਮੇਂ ਵਿਚ ਸਖਤ ਕ੍ਰਿਕਟ ਖੇਡੀ। ਮੈਨੂੰ ਇਸ ਬਿੰਦਾਸ ਟੀਮ ’ਤੇ ਮਾਣ ਹੈ।’’ ਇਹ ਸਾਬਕਾ ਭਾਰਤੀ ਕਪਤਾਨ 2017 ਤੋਂ ਭਾਰਤੀ ਟੀਮ ਦਾ ਮੁੱਖ ਕੋਚ ਹੈ। ਵਿਸ਼ਵ ਕੱਪ 2019 ਤੋਂ ਬਾਅਦ ਉਸਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁਕਾਬਲੇਬਾਜ਼ੀ ਕ੍ਰਿਕਟ ’ਚ ਜੋਫ਼ਰਾ ਆਰਚਰ ਦੀ ਚੰਗੀ ਵਾਪਸੀ, ਹਾਸਲ ਕੀਤੀਆਂ ਦੋ ਵਿਕਟਾਂ
NEXT STORY