ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਨੇ ਐਜੇਸ ਬਾਉਲ ’ਚ ਲਾਥਮ ਇਲੈਵਨ ਤੇ ਵਿਲੀਅਮਸਨ ਇਲੈਵਨ ਵਿਚਾਲੇ ਨਿਊਜ਼ੀਲੈਂਡ ਦੇ ਇੰਟ੍ਰਾ ਸਕਵਾਡ ਅਭਿਆਸ ਮੈਚ ਦੇ ਪਹਿਲੇ ਦਿਨ ਅਜੇਤੂ ਅਰਧ ਸੈਂਕੜਾ ਬਣਾ ਕੇ ਅਗਲੇ ਹਫਤੇ ਇੰਗਲੈਂਡ ਖਿਲਾਫ ਟੈਸਟ ਕ੍ਰਿਕਟ ’ਚ ਡੈਬਿਊ ਕਰਨ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਕਪਤਾਨ ਟਾਮ ਲਾਥਮ ਤੇ ਕਾਨਵੇ ਨੇ ਟਿਮ ਸਾਊਥੀ, ਜੈਕਬ ਡਫੀ, ਮਿਚੇਲ ਸੈਂਟਨਰ ਤੇ ਨੀਲ ਵੈਗਨਰ ਦੀ ਮੌਜੂਦਗੀ ਵਾਲੀ ਗੇਂਦਬਾਜ਼ੀ ਖਿਲਾਫ ਲਾਥਮ ਇਲੈਵਨ ਲਈ ਸ਼ੁਰੂਆਤੀ ਵਿਕਟ ਲਈ 106 ਦੌੜਾਂ ਜੋੜੀਆਂ। ਦਰਅਸਲ, ਕਾਨਵੇ ਦੂਸਰੇ ਸਲਾਮੀ ਬੱਲੇਬਾਜ਼ ਦੇ ਸਥਾਨ ਲਈ ਟਾਮ ਬਲੰਡੇਲ ਤੇ ਵਿਲ ਯੰਗ ਨਾਲ ਮੁਕਾਬਲਾ ਕਰ ਰਿਹਾ ਹੈ।
ਛੋਟੇ ਸਵਰੂਪਾਂ ’ਚ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ ਕਿ ਚੋਟੀ ਦੇ ਕ੍ਰਮ ’ਚ ਲਾਥਮ ਨਾਲ ਬੱਲੇਬਾਜ਼ੀ ਕਰਨਾ ਉਨ੍ਹਾਂ ਲਈ ਸਿੱਖਣ ਦਾ ਵਧੀਆ ਅਹਿਸਾਸ ਸੀ। ਖੁਸ਼ਕਿਸਮਤੀ ਨਾਲ ਅਸੀਂ ਦੋਵੇਂ ਖੱਬੇ ਹੱਥ ਦੇ ਖਿਡਾਰੀ ਹਾਂ। ਇਸ ਲਈ ਮੈਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੁਝ ਕੰਮਾਂ ਨੂੰ ਪੂਰਾ ਕਰ ਸਕਿਆ। ਉਹ ਬਹੁਤ ਤਜਰਬੇਕਾਰ ਹਨ ਤੇ ਆਪਣੀ ਖੇਡ ਨੂੰ ਬਾਖੂਬੀ ਜਾਣਦੇ ਹਨ। 29 ਸਾਲਾ ਬੱਲੇਬਾਜ਼ ਨੇ ਕਿਹਾ ਕਿ ਨਾ ਸਿਰਫ ਅੱਜ ਦੇ ਮੈਚ, ਬਲਕਿ ਅਭਿਆਸ ਤੇ ਅਨੁਸ਼ਾਸਨ ’ਚ, ਸ਼ਾਟ ਦੀ ਚੋਣ ’ਚ ਤੇ ਜਿਸ ਤਰ੍ਹਾਂ ਨਾਲ ਲਾਥਮ ਆਪਣੀ ਖੇਡ ਖੇਡਦੇ ਹਨ, ਉਸ ਤੋਂ ਸਿੱਖਣ ਦਾ ਬਹੁਤ ਵਧੀਆ ਮੌਕਾ ਮਿਲਦਾ ਹੈ।
ਉਨ੍ਹਾਂ ਨਾਲ ਵਿਕਟ ਦੇ ਦੂਜੇ ਪਾਸੇ ਹੋਣਾ ਕਾਫ਼ੀ ਰੋਮਾਂਚਕ ਸੀ ਤੇ ਪੂਰਾ ਦਿਨ ਬਹੁਤ ਕੁਝ ਸਿੱਖਿਆ। ਕੇਨ ਵਿਲੀਅਮਸਨ ਗਲੀ ਖੇਤਰ ’ਚ ਖੜ੍ਹੇ ਹੋ ਕੇ ਬੱਲੇਬਾਜ਼ੀ ਕਰਦੇ ਹੋਏ ਦੇਖ ਰਹੇ ਸਨ, ਜੋ ਬਹੁਤ ਭੈਅਭੀਤ ਕਰਨ ਵਾਲਾ ਸੀ। ਫਿਰ ਟਿਮ ਸਾਊਥੀ ਵਰਗੇ ਗੇਂਦਬਾਜ਼ ਦਾ ਸਾਹਮਣਾ ਕਰਨਾ ਤਣਾਅ ’ਚ ਪਾਉਣ ਵਾਲਾ ਸੀ। ਮੈਨੂੰ ਅੱਜ ਰਾਸ ਟੇਲਰ ਨਾਲ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ, ਜੋ ਥੋੜ੍ਹਾ ਬਦਕਿਸਮਤੀ ਵਾਲਾ ਸੀ ਪਰ ਉਮੀਦ ਹੈ ਕਿ ਇਕ ਦਿਨ ਮੈਨੂੰ ਇਹ ਮੌਕਾ ਵੀ ਮਿਲੇਗਾ।
ਇੰਗਲੈਂਡ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੱਗਿਆ ਕੋਵਿਡ-19 ਦਾ ਪਹਿਲਾ ਟੀਕਾ
NEXT STORY