ਨਵੀਂ ਦਿੱਲੀ- ਇੰਗਲੈਂਡ ਦੇ ਦੌਰੇ 'ਤੇ ਜਾਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਸਾਰੇ ਮੈਂਬਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਡੋਜ ਲੱਗ ਗਈ ਹੈ। ਭਾਰਤੀ ਟੀਮ ਅਗਲੇ ਮਹੀਨੇ ਦੇ ਪਹਿਲੇ ਹਫਤੇ 'ਚ ਇੰਗਲੈਂਡ ਦੇ ਲਈ ਰਵਾਨਾ ਹੋਵੇਗੀ, ਜਿੱਥੇ 16 ਜੂਨ ਤੋਂ ਇਕਲੌਤਾ ਟੈਸਟ ਮੈਚ ਦੇ ਨਾਲ ਉਸਦਾ ਦੌਰਾ ਸ਼ੁਰੂ ਹੋਵੇਗਾ। ਟੀਮ ਨੂੰ ਇਸ ਦੇ ਨਾਲ 2 ਟੀ-20 ਅਤੇ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਹੁਣ ਮੁੰਬਈ 'ਚ ਇਕਾਂਤਵਾਸ 'ਤੇ ਹੈ।
ਇਹ ਖ਼ਬਰ ਪੜ੍ਹੋ- PCB ਨੂੰ ਭਾਰਤ ਤੇ ਦੱ. ਅਫਰੀਕਾ ਤੋਂ ਚਾਰਟਰਡ ਜਹਾਜ਼ਾਂ ਨੂੰ ਆਬੂ ਧਾਬੀ 'ਚ ਉਤਾਰਨ ਦੀ ਮਿਲੀ ਇਜ਼ਾਜਤ
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਦੱਸਿਆ ਕਿ ਮਹਿਲਾ ਟੀਮ ਦੇ ਸਾਰੇ ਖਿਡਾਰੀਆਂ ਨੂੰ ਟੀਕੇ ਦੀ ਪਹਿਲੀ ਡੋਜ ਲੱਗ ਗਈ ਹੈ। ਸਪਿਨਰ ਆਲਰਾਊਂਡਰ ਦੀਪਤੀ ਸ਼ਰਮਾ ਨੇ ਵੀਰਵਾਰ ਨੂੰ ਟਵਿੱਟਰ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ 'ਮੈਨੂੰ ਸੂਈਆਂ (ਇੰਜੈਕਸ਼ਨ) ਤੋਂ ਥੋੜਾ ਡਰ ਲੱਗਦਾ ਹੈ ਪਰ ਮੈਂ ਅੱਜ ਟੀਕਾ ਲਗਵਾਇਆ। ਮੈਂ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੀ ਹਾਂ ਕਿ ਕ੍ਰਿਪਾ ਕਰਕੇ ਜਲਦ ਤੋਂ ਜਲਦ ਟੀਕਾ ਲਗਵਾਓ।' ਸੂਤਰਾਂ ਨੇ ਕਿਹਾ ਕਿ ਬਹੁਤ ਸਾਰੇ ਖਿਡਾਰੀਆਂ ਨੂੰ ਕੋਵਿਸ਼ੀਲਡ ਟੀਕਾ ਲੱਗਿਆ ਹੈ ਅਤੇ ਉਨ੍ਹਾਂ ਨੂੰ ਦੂਜੀ ਡੋਜ ਇੰਗਲੈਂਡ ਸਿਹਤ ਵਿਭਾਗ ਵਲੋਂ ਦਿੱਤੀ ਜਾਵੇਗੀ। ਭਾਰਤੀ ਮਹਿਲਾ ਟੀਮ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਪੁਰਸ਼ ਟੀਮ ਦੇ ਨਾਲ ਚਾਰਟਰਡ ਜਹਾਜ਼ ਨਾਲ ਦੋ ਜੂਨ ਨੂੰ ਇੰਗਲੈਂਡ ਦੇ ਲਈ ਰਵਾਨਾ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
PCB ਨੇ ਨਸੀਮ ਸ਼ਾਹ ਨੂੰ ਬਾਇਓ-ਬਬਲ ’ਚ ਆਉਣ ਦੀ ਦਿੱਤੀ ਮਨਜ਼ੂਰੀ, ਤੋੜਿਆ ਸੀ ਇਹ ਪ੍ਰੋਟੋਕਾਲ
NEXT STORY