ਸਾਓ ਪਾਓਲੋ- ਬ੍ਰਾਜ਼ੀਲ ਦੀ ਵੈਨੇਜੂਏਲਾ 'ਤੇ ਸ਼ਾਨਦਾਰ ਜਿੱਤ ਨਾਲ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ 2021 ਦਾ ਸ਼ਾਨਦਾਰ ਆਗਾਜ਼ ਹੋ ਗਿਆ। ਬ੍ਰਾਜ਼ੀਲੀਆ ਵਿਚ ਖੇਡੇ ਗਏ ਇਸ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿਚ ਬ੍ਰਾਜ਼ੀਲ ਨੇ ਵੈਨੇਜੂਏਲਾ ਵਿਰੁੱਧ 3-0 ਨਾਲ ਜਿੱਤ ਦਰਜ ਕੀਤੀ ਅਤੇ ਕੋਪਾ ਅਮਰੀਕਾ ਟੂਰਨਾਮੈਂਟ ਦੇ ਗਰੁੱਪ-ਬੀ ਵਿਚ ਬੜ੍ਹਤ ਬਣਾਈ। ਬ੍ਰਾਜ਼ੀਲ ਹੁਣ 17 ਜੂਨ ਨੂੰ ਪੇਰੂ ਨਾਲ ਭਿੜੇਗਾ ਜਦਕਿ ਵੈਨੇਜੂਏਲਾ ਦਾ ਸਾਹਮਣਾ ਕੋਲੰਬੀਆ ਨਾਲ ਹੋਵੇਗਾ।
ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
ਜ਼ਿਕਰਯੋਗ ਹੈ ਕਿ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਪਹਿਲਾਂ ਅਰਜਨਟੀਨਾ ਅਤੇ ਕੰਲੋਬੀਆ ਵਿਚ ਆਯੋਜਿਤ ਹੋਣਾ ਸੀ ਪਰ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਮੁਲਤਵੀ ਕਰ ਦਿੱਤਾ ਗਿਆ ਸੀ। ਦੱਖਣੀ ਅਮਰੀਕੀ ਫੁੱਟਬਾਲ ਸੰਘ ਨੇ ਰਾਸ਼ਟਰ ਪੱਧਰੀ ਵਿਰੋਧ ਦੇ ਕਾਰਨ ਕੋਲੰਬੀਆ ਨੂੰ ਟੂਰਨਾਮੈਂਟ ਆਯੋਜਿਤ ਕਰਨ ਦੇ ਵਿਸ਼ੇਸ਼ ਅਧਿਕਾਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿਚ ਅਰਜਨਟੀਨਾ ਵੀ ਦੇਸ਼ ਭਰ ਵਿਚ ਕੋਰੋਨਾ ਮਹਾਮਾਰੀ ਦੀ ਗੰਭੀਰ ਸਥਿਤੀ ਦੇ ਕਾਰਨ ਮੇਜ਼ਬਾਨ ਸੂਚੀ ਵਿਚੋਂ ਬਾਹਰ ਹੋ ਗਿਆ ਸੀ। ਇਸ ਤੋਂ ਪਹਿਲਾਂ ਜੂਨ ਵਿਚ ਕਈ ਗਰੁੱਪਾਂ ਵਲੋਂ ਕੋਰੋਨਾ ਜ਼ੋਖਿਮਾਂ ਦੇ ਮੱਦੇਨਜ਼ਰ ਬ੍ਰਾਜ਼ੀਲ ਵਿਚ ਹੋਣ ਵਾਲੇ ਟੂਰਨਾਮੈਂਟ ਨੂੰ ਰੋਕਣ ਦੀ ਅਪੀਲ ਕੀਤੀ ਗਈ ਸੀ। ਫਿਲਹਾਲ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ ਬ੍ਰਾਜ਼ੀਲ ਵਿਚ 2021 ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਨੂੰ ਯੋਜਨਾ ਅਨੁਸਾਰ ਆਯੋਜਿਤ ਕੀਤਾ ਜਾਵੇਗਾ ਅਤੇ ਅਜਿਹਾ ਹੀ ਹੋਇਆ।
ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੋਕੋਵਿਚ ਨੇ ਆਪਣੇ ਨੌਜਵਾਨ ਫੈਨ ਨੂੰ ਆਪਣਾ ਰੈਕੇਟ ਕੀਤਾ ਗਿਫਟ
NEXT STORY