ਪੈਰਿਸ- ਆਪਣਾ 19ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਬਾਅਦ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਆਪਣੇ ਇਕ ਨੌਜਵਾਨ ਪ੍ਰਸ਼ੰਸਕ ਨੂੰ ਆਪਣਾ ਰੈਕੇਟ ਗਿਫਟ ਕਰ ਦਿੱਤਾ। ਇਸ ਨੌਜਵਾਨ ਫੈਨ ਨੂੰ ਰੈਕੇਟ ਮਿਲਦੇ ਹੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਅਤੇ ਉਸ ਨੇ ਆਪਣੇ ਹੀ ਅੰਦਾਜ 'ਚ ਰੈਕੇਟ ਮਿਲਣ ਦੀ ਖੁਸ਼ੀ ਦਾ ਇਜ਼ਹਾਰ ਕੀਤਾ। ਜੋਕੋਵਿਚ ਨੇ ਐਤਵਾਰ ਨੂੰ 5ਵੀਂ ਸੀਡ ਯੂਨਾਨ ਦੇ ਸਤੇਫਾਨੋਸ ਸਿਤਸਿਪਾਸ ਦੀ ਸਖਤ ਚੁਣੌਤੀ 'ਤੇ ਚਾਰ ਘੰਟੇ 11 ਮਿੰਟ ਵਿਚ 6-7,2-6, 6-3,6-2,6-4 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦਾ ਖਿਤਾਬ ਜਿੱਤ ਲਿਆ। ਜੋਕੋਵਿਚ ਦਾ ਇਹ 19ਵਾਂ ਗ੍ਰੈਂਡ ਸਲੈਮ ਖਿਤਾਬ ਸੀ। ਸਰਬੀਆ ਖਿਡਾਰੀ ਨੇ ਨੌਜਵਾਨ ਪ੍ਰਸ਼ੰਸਕ ਨੂੰ ਰੈਕੇਟ ਦੇਣ ਤੋਂ ਬਾਅਦ ਕਿਹਾ ਕਿ ਮੈਂ ਇਸ ਲੜਕੇ ਨੂੰ ਨਹੀਂ ਜਾਣਦਾ ਪਰ ਉਹ ਪੂਰੇ ਮੈਚ ਦੇ ਦੌਰਾਨ ਜਿਵੇਂ ਮੇਰੇ ਕੰਨ 'ਚ ਕੁਝ ਨਾ ਕੁਝ ਕਹਿੰਦਾ ਰਿਹਾ ਖਾਸ ਤੌਰ 'ਤੇ ਜਦੋਂ ਮੈਂ ਦੋ ਸੈੱਟ ਨਾਲ ਪਿੱਛੇ ਸੀ।
ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
ਜੋਕੋਵਿਚ ਨੇ ਕਿਹਾ ਕਿ ਉਹ ਲਗਾਤਾਰ ਮੇਰਾ ਉਤਸ਼ਾਹ ਵਧਾ ਰਿਹਾ। ਉਹ ਅਸਲ ਵਿਚ ਮੈਨੂੰ ਰਣਨੀਤੀ ਦਿੰਦਾ ਰਿਹਾ ਜਿਵੇਂ ਆਪਣੀ ਸਰਵਿਸ ਕਾਇਮ ਰੱਖੋ, ਪਹਿਲੀ ਬਾਲ ਨੂੰ ਆਸਾਨੀ ਨਾਲ ਖੇਲੋ ਅਤੇ ਉਸ ਤੋਂ ਬਾਅਦ ਹਮਲਾ ਕਰੋ ਅਤੇ ਉਸਦੇ (ਸਿਤਸਿਪਾਸ) ਬੈਕਹੈਂਡ 'ਤੇ ਦਬਾਅ ਬਣਾਓ। ਨੰਬਰ ਇਕ ਖਿਡਾਰੀ ਨੇ ਕਿਹਾ ਕਿ ਦੂਜੇ ਸ਼ਬਦਾਂ 'ਚ ਕਹਾਂ ਤਾਂ ਉਹ ਮੈਨੂੰ ਕੋਚਿੰਗ ਦੇ ਰਿਹਾ ਸੀ। ਮੈਨੂੰ ਇਹ ਸਭ ਦੇਖ ਕੇ ਬਹੁਤ ਵਧੀਆ ਲੱਗਿਆ। ਮੈਚ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਉਹ ਸਰਵਸ੍ਰੇਸ਼ਠ ਵਿਅਕਤੀ ਹੈ, ਜਿਸ ਨੂੰ ਮੈਂ ਆਪਣਾ ਰੈਕੇਟ ਦੇ ਸਕਦਾ ਹਾਂ।
ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਫ੍ਰੈਂਚ ਓਪਨ ਫਾਈਨਲ ਤੋਂ ਪਹਿਲਾਂ ਦਾਦੀ ਦੀ ਹੋਈ ਮੌਤ : ਸਿਤਸਿਪਾਸ
NEXT STORY