ਨਵੀਂ ਦਿੱਲੀ– ਆਸਟਰੇਲੀਆ ਦੇ ਟੈਨਿਸ ਖਿਡਾਰੀ ਨਿਕ ਕ੍ਰਿਗੀਓਸ ਨੇ ਕੋਰੋਨਾ ਵਾਇਰਸ ਨਾਲ ਜੁੜੀਆਂ ਚਿੰਤਾਵਾਂ ਦੇ ਕਾਰਣ ਇਸ ਮਹੀਨੇ ਹੋਣ ਵਾਲੇ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਵਿਚੋਂ ਹਟਣ ਦਾ ਫੈਸਲਾ ਕੀਤਾ ਹੈ। ਯੂ. ਐੱਸ. ਓਪਨ ਦਾ ਆਯੋਜਨ ਇਸ ਮਹੀਨੇ 31 ਮਿਤੀ ਨੂੰ ਹੋਣਾ ਸੀ ਪਰ ਅਮਰੀਕਾ ਵਿਚ ਕੋਰੋਨਾ ਦਾ ਸਭ ਤੋਂ ਵੱਧ ਅਸਰ ਹੋਣ ਤੇ ਇਸਦੇ ਮੁਸ਼ਕਿਲ ਪ੍ਰੋਟੋਕਾਲ ਦੇ ਕਾਰਣ ਕਈ ਖਿਡਾਰੀ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਕੰਨੀ ਕਤਰਾ ਰਹੇ ਹਨ।
ਕ੍ਰਿਗੀਓਸ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰ ਕਿਹਾ ਕਿ ਮੈਂ ਇਸ ਸਾਲ ਯੂ. ਐੱਸ. ਓਪਨ 'ਚ ਨਹੀਂ ਖੇਡਾਂਗਾ। ਮੈਨੂੰ ਇਸਦਾ ਬਹੁਤ ਦੁੱਖ ਹੈ ਪਰ ਮੈਂ ਆਪਣੇ ਆਸਟਰੇਲੀਆਈ ਨਾਗਰਿਕਾਂ ਤੇ ਕੋਰੋਨਾ ਦੇ ਕਾਰਨ ਜਾਨ ਗਵਾਉਣ ਵਾਲੇ ਹਜ਼ਾਰਾਂ ਅਮਰੀਕੀ ਲੋਕਾਂ ਦੇ ਲਈ ਇਸ ਤੋਂ ਹਟ ਰਿਹਾ ਹਾਂ। ਕ੍ਰਿਗੀਓਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਤੇ ਚੀਨ ਦੀ ਚੋਟੀ ਦੀ ਮਹਿਲਾ ਖਿਡਾਰੀ ਵਾਂਗ ਕਿਯਾਂਗ ਨੇ ਵੀ ਯੂ. ਐੱਸ. ਓਪਨ ਵਿਚੋਂ ਹਟਣ ਦਾ ਫੈਸਲਾ ਕੀਤਾ ਸੀ।
ਬੈਲਜੀਅਮ 'ਚ ਫੁੱਟਬਾਲ ਦੀ ਵਾਪਸੀ, ਐਂਟਵਰਪ ਨੇ ਬੈਲਜੀਅਮ ਕੱਪ ਦਾ ਖਿਤਾਬ ਜਿੱਤਿਆ
NEXT STORY