ਬ੍ਰਸੇਲਸ- ਵਿੰਗਰ ਲਿਓਰ ਰੇਫਾਈਲੋਵ ਦੇ ਗੋਲ ਦੀ ਬਦੌਲਤ ਰਾਇਲ ਐਂਟਵਰਪ ਨੇ ਕਲੱਬ ਬਰੂਜ਼ ਨੂੰ 1-0 ਨਾਲ ਹਰਾ ਕੇ ਬੈਲਜੀਅਮ ਕੱਪ ਦਾ ਖਿਤਾਬ ਜਿੱਤ ਲਿਆ। ਮਾਰਚ ਤੋਂ ਬਾਅਦ ਇਹ ਦੇਸ਼ 'ਚ ਪਹਿਲਾ ਪ੍ਰਤੀਯੋਗੀ ਫੁੱਟਬਾਲ ਮੁਕਾਬਲਾ ਸੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਹਾਲਾਂਕਿ ਸ਼ਨੀਵਾਰ ਨੂੰ ਇਹ ਮੁਕਾਬਲਾ ਕਿੰਗ ਬਾਓਦੋਇਨ ਸਟੇਡੀਅਮ 'ਚ ਦਰਸ਼ਕਾਂ ਦੀ ਗੈਰ-ਹਾਜ਼ਰੀ 'ਚ ਖੇਡਿਆ ਗਿਆ। ਐਂਟਵਰਪ ਨੇ ਸ਼ਾਨਾਦਰ ਡਿਫੇਂਸ ਦਾ ਨਜ਼ਾਰਾ ਪੇਸ਼ ਕਰਦੇ ਹੋਏ ਤੀਜੀ ਵਾਰ ਬੈਲਜੀਅਮ ਕੱਪ ਦਾ ਖਿਤਾਬ ਜਿੱਤਿਆ ਤੇ ਬਰੂਜ਼ ਨੂੰ ਘਰੇਲੂ ਖਿਤਾਬ ਦਾ ਡਬਲ ਪੂਰਾ ਕਰਨ ਤੋਂ ਰੋਕ ਦਿੱਤਾ। ਸਾਕਰ ਲੀਗ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਸੈਸ਼ਨ 'ਚ ਵਿੱਚ ਹੀ ਖਤਮ ਕਰਨ ਦਾ ਫੈਸਲਾ ਕੀਤਾ ਸੀ ਜਿਸ ਤੋਂ ਬਾਅਦ ਬਰੂਜ਼ 16ਵੀਂ ਵਾਰ ਬੈਲਜੀਅਮ ਲੀਗ ਦਾ ਚੈਂਪੀਅਨ ਬਣ ਗਿਆ ਸੀ। ਮੈਚ ਦਾ ਇਕਲੌਤਾ ਗੋਲ 25ਵੇਂ ਮਿੰਟ 'ਚ ਰੇਫਾਈਲੋਵ ਨੇ ਕੀਤਾ, ਜੋ ਸੱਤ ਸਾਲ ਬਰੂਜ਼ ਵਲੋਂ ਖੇਡਣ ਤੋਂ ਬਾਅਦ 2 ਸਾਲ ਪਹਿਲਾਂ ਐਂਟਵਰਪ ਨਾਲ ਜੁੜੇ ਸੀ।
IPL 2020 ਨੂੰ ਮਿਲੀ ਭਾਰਤ ਸਰਕਾਰ ਦੀ ਹਰੀ ਝੰਡੀ
NEXT STORY