ਸਪੋਰਟਸ ਡੈਸਕ– ਕੋਰੋਨਾ ਪਾਜ਼ੇਟਿਵ ਪਾਏ ਗਏ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਦੀਪ ਸਿੰਘ ਨੂੰ ਖੂਨ ’ਚ ਆਕਸੀਜਨ ਦਾ ਪੱਧਰ ਡਿੱਗਣ ਤੋਂ ਬਾਅਦ ਬੈਂਗਲੁਰੂ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਪੋਰਟਸ ਅਥਾਰਿਟੀ ਆਫ ਇੰਡੀਆ ਨੇ ਬਿਆਨ ’ਚ ਕਿਹਾ ਕਿ 10 ਅਗਸਤ (ਸੋਮਵਾਰ) ਦੀ ਰਾਤ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਮਨਦੀਮ ਸਿੰਘ ਦੇ ਖੂਨ ’ਚ ਆਕਸੀਜਨ ਦਾ ਪੱਧਰ ਆਮ ਨਾਲੋਂ ਘੱਟ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਕੋਵਿਡ-19 ਦੇ ਪੱਧਰ ਵਲ ਵੱਧ ਰਹੇ ਹਨ। ਬਿਆਨ ਮੁਤਾਬਕ, ਕੈਂਪਸ ’ਚ ਮੌਜੂਦ ਸਾਈ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਨਦੀਪ ਨੂੰ ਐੱਸ.ਐੱਸ. ਸਪਾਰਸ਼ ਮਲਟੀਸਪੈਸ਼ਲਿਟੀ ਹਸਪਤਾਲ ’ਚ ਭਰਤੀ ਕਰਵਾਇਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ।
20 ਅਗਸਤ ਤੋਂ ਸ਼ੁਰੂ ਹੋ ਰਹੇ ਨੈਸ਼ਨਲ ਕੈਂਪ ਲਊ ਬੈਂਗਲੁਰੂ ਪਹੁੰਚਣ ’ਤੇ ਮਨਦੀਪ ਸਿੰਘ ਸਮੇਤ 5 ਹੋਰ ਭਾਰਤੀ ਹਾਕੀ ਖਿਡਾਰੀਆਂ ਨੂੰ ਪਿਛਲੇ ਹਫਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਨ੍ਹਾਂ 5 ਖਿਡਾਰੀਆਂ ’ਚ ਕਪਤਾਨ ਮਨਪ੍ਰੀਤ ਸਿੰਘ, ਡਿਫੈਂਡਰ ਸੁਰਿੰਦਰ ਕੁਮਾਰ, ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਸ਼ਾਮਲ ਹਨ। 25 ਸਾਲਾ ਮਨਦੀਪ ਨੇ ਭਾਰਤ ਲਈ ਹੁਣ ਤਕ 129 ਮੈਚਾਂ ’ਚ 60 ਗੋਲ ਕੀਤੇ ਹਨ। ਉਹ 2018 ’ਚ ਏਸ਼ੀਆਈ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਹਿੱਸਾ ਸਨ।
ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
NEXT STORY