ਨਵੀਂ ਦਿੱਲੀ— ਭਾਰਤੀ ਟੀਮ ਦੇ ਦਿੱਗਜ ਖਿਡਾਰੀ ਵਰਿੰਦਰ ਸਹਿਵਾਗ ਅਕਸਰ ਹੀ ਆਪਣੇ ਟਵੀਟ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹੈ। ਇਨ੍ਹਾਂ ਦੇ ਕਈ ਟਵੀਟ ਕਾਫੀ ਮਜ਼ੇਦਾਰ ਹੁੰਦੇ ਹਨ, ਜਿਸ ਨੂੰ ਪੜ੍ਹ ਕੇ ਸਾਰੇ ਪ੍ਰਸ਼ੰਸਕਾਂ ਦੇ ਚੇਹਰਿਆਂ 'ਤੇ ਮੁਸਕਾਨ ਆ ਜਾਂਦੀ ਹੈ। ਹਾਲ ਹੀ 'ਚ ਸਹਿਵਾਗ ਨੇ ਇਕ ਗਾਂ ਦੀ ਭਾਵੁਕ ਤਸਵੀਰ ਆਪਣੇ ਟਵਿੱਟਰ ਅਕਾਂਊਟ 'ਤੇ ਪੋਸਟ ਕੀਤੀ ਹੈ।
ਕੁੱਝ ਹੀ ਘੰਟਿਆਂ 'ਚ ਤਸਵੀਰ ਹੋ ਗਈ ਵਾਇਰਲ
ਵਰਿੰਦਰ ਸਹਿਵਾਗ ਵਲੋਂ ਸ਼ੇਅਰ ਕੀਤੇ ਗਏ ਇਸ ਟਵੀਟ 'ਚ ਸਫੇਦ ਰੰਗ ਦੀ ਇਕ ਗਾਂ ਸੰਤ ਦੇ ਸਾਹਮਣੇ ਸਿਰ ਝੁਕਾ ਰਹੀ ਹੈ। ਇਹ ਤਸਵੀਰ ਕੁੱਝ ਹੀ ਘੰਟਿਆ 'ਚ ਕਾਫੀ ਵਾਇਰਲ ਹੋ ਚੁੱਕੀ ਹੈ। ਤਸਵੀਰ ਦੇ ਹੇਠਾ ਲਿਖਿਆ ਹੈ ਕਿ ਇਹ ਤਸਵੀਰ ਸ਼੍ਰੀਲੰਕਾ 'ਚ ਸਾਲ 2008 'ਚ ਲਈ ਗਈ ਸੀ। ਤਸਵੀਰ 'ਚ ਦਿੱਖ ਰਹੇ ਸੰਤ ਨੇ ਗਾਂ ਨੂੰ ਹੱਤਿਆ ਤੋਂ ਬਚਾਇਆ ਸੀ। ਜਿਸ ਤੋਂ ਬਾਅਦ ਇਸ ਗਾਂ ਨੇ ਝੁੱਕ ਕੇ ਸੰਤ ਦਾ ਧੰਨਵਾਦ ਕੀਤਾ ਸੀ। ਸਹਿਵਾਗ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਗਾਂ ਦਾ ਇਹ ਅਸਲ ਹੈਰਾਨੀਜ਼ਨਕ ਧੰਨਵਾਦ ਹੈ।
ਗਾਂ ਨੂੰ ਲੈ ਕੇ ਕਈ ਸਾਲਾਂ ਤੋਂ ਦੇਸ਼ 'ਚ ਵਿਵਾਦ ਬਣਿਆ ਹੋਇਆ ਹੈ ਪਰ ਇਸ ਸਮੇਂ ਜਿਸ ਗੱਲ ਨੂੰ ਲੈ ਕੇ ਵਿਵਾਦ ਹੈ ਉਸ 'ਚ ਕੇਰਲ 'ਚ ਇਕ ਕਾਂਗਰਸ ਆਗੂ ਨੇ ਸਰੇਆਮ ਗਾਂ ਨੂੰ ਵੱੱਡ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਵਿਵਾਦ ਵੱਧ ਗਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ।
2015 ਵਿਸ਼ਵ ਕੱਪ 'ਚ ਬੰਗਲਾਦੇਸ਼ ਹੱਥੋਂ ਉਲਟਫੇਰ ਝੱਲ ਚੁੱਕੈ ਇੰਗਲੈਂਡ
NEXT STORY