ਸਪੋਰਟਸ ਡੈਸਕ- ਕ੍ਰਿਕਟ ਇਕ ਵਾਰ ਫਿਰ ਓਲੰਪਿਕ 'ਚ ਆਪਣੀ ਪਛਾਣ ਬਣਾਉਣ ਜਾ ਰਿਹਾ ਹੈ। 128 ਸਾਲਾਂ ਬਾਅਦ ਇਸ ਖੇਡ ਨੂੰ ਇੱਕ ਵਾਰ ਫਿਰ ਓਲੰਪਿਕ ਵਿੱਚ ਥਾਂ ਮਿਲੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਲਾਸ ਏਂਜਲਸ ਓਲੰਪਿਕ 2028 ਲਈ ਕ੍ਰਿਕਟ ਸਮੇਤ ਪੰਜ ਖੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਫਲੈਗ ਫੁੱਟਬਾਲ, ਬੇਸਬਾਲ/ਸਾਫਟਬਾਲ, ਲੈਕਰੋਸ ਅਤੇ ਸਕੁਐਸ਼ ਨੂੰ ਵੀ 2028 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਲਾਸ ਏਂਜਲਸ ਦੀ ਪ੍ਰਬੰਧਕੀ ਕਮੇਟੀ ਦੁਆਰਾ ਇਨ੍ਹਾਂ ਖੇਡਾਂ ਦੀ ਸਿਫ਼ਾਰਸ਼ ਕੀਤੀ ਗਈ ਸੀ, ਜਿਸ ਨੂੰ ਆਈਓਸੀ ਨੇ ਪ੍ਰਧਾਨ ਥਾਮਸ ਬਾਕ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਮੀਟਿੰਗ ਦੌਰਾਨ ਸਵੀਕਾਰ ਕਰ ਲਿਆ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪੁਰਸ਼ ਅਤੇ ਮਹਿਲਾ ਦੋਵਾਂ ਮੁਕਾਬਲਿਆਂ ਵਿੱਚ ਛੇ ਟੀਮਾਂ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਸੀ ਕਿਉਂਕਿ ਆਈਓਸੀ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਗਿਣਤੀ 10,500 ਤੱਕ ਸੀਮਤ ਕਰਨਾ ਚਾਹੁੰਦਾ ਹੈ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇਹ 2028 ਲਾਸ ਏਂਜਲਸ ਓਲੰਪਿਕ 'ਚ ਹੀ ਟੀ-20 ਫਾਰਮੈਟ 'ਚ ਖੇਡਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ 1900 ਵਿੱਚ ਪੈਰਿਸ ਓਲੰਪਿਕ ਵਿੱਚ ਕ੍ਰਿਕਟ ਨੂੰ ਸਿਰਫ਼ ਇੱਕ ਵਾਰ ਹੀ ਸ਼ਾਮਲ ਕੀਤਾ ਗਿਆ ਸੀ। ਉਦੋਂ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਗ੍ਰੇਟ ਬ੍ਰਿਟੇਨ ਸੋਨ ਅਤੇ ਫਰਾਂਸ ਚਾਂਦੀ ਦਾ ਤਗਮਾ ਜਿੱਤਣ ਵਿਚ ਸਫ਼ਲ ਰਿਹਾ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਓਲੰਪਿਕ ਵਿੱਚ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿਚਾਲੇ ਸਿਰਫ਼ ਇੱਕ ਕ੍ਰਿਕਟ ਮੈਚ ਖੇਡਿਆ ਗਿਆ ਸੀ ਅਤੇ ਇਸ ਮੈਚ ਨੂੰ ਫਾਈਨਲ ਐਲਾਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ - ਸੂਬੇ 'ਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਇੱਕ ਹਜ਼ਾਰ ਖੇਡ ਨਰਸਰੀਆਂ ਖੋਲ੍ਹ ਰਹੀ ਹੈ ਮਾਨ ਸਰਕਾਰ : ਮੀਤ ਹੇਅਰ
ਅਜਿਹਾ ਰਿਹਾ ਸੀ ਫਾਈਨਲ ਮੁਕਾਬਲਾ
ਟੈਸਟ ਮੈਚ ਪੰਜ ਦਿਨ ਚੱਲਦੇ ਸਨ ਪਰ ਪੈਰਿਸ ਓਲੰਪਿਕ ਦਾ ਮੈਚ ਸਿਰਫ਼ ਦੋ ਦਿਨਾਂ ਵਿੱਚ ਹੀ ਖ਼ਤਮ ਹੋ ਗਿਆ। ਇਸ ਤੋਂ ਇਲਾਵਾ ਦੋਵਾਂ ਟੀਮਾਂ ਵਿੱਚ 11 ਨਹੀਂ ਸਗੋਂ 12 ਖਿਡਾਰੀ ਖੇਡ ਰਹੇ ਸਨ। ਇਹ ਮੈਚ 19 ਅਤੇ 20 ਅਗਸਤ 1900 ਨੂੰ ਖੇਡਿਆ ਗਿਆ ਸੀ। ਮੈਚ ਦੀ ਗੱਲ ਕਰੀਏ ਤਾਂ ਗ੍ਰੇਟ ਬ੍ਰਿਟੇਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 117 ਦੌੜਾਂ ਬਣਾਈਆਂ। ਫਰੈਡਰਿਕ ਕਮਿੰਗ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ। ਫਰਾਂਸ ਲਈ ਵਿਲੀਅਮ ਐਂਡਰਸਨ ਨੇ ਚਾਰ ਵਿਕਟਾਂ ਲਈਆਂ। ਜਦੋਂ ਕਿ ਬਾਕੀ ਤਿੰਨ ਗੇਂਦਬਾਜ਼ਾਂ ਐਟ੍ਰਿਲ, ਆਰਥਰ ਮੈਕਈਵੋਏ ਅਤੇ ਡਗਲਸ ਰਾਬਿਨਸਨ ਨੇ ਦੋ-ਦੋ ਵਿਕਟਾਂ ਲਈਆਂ।
ਜਵਾਬ 'ਚ ਫਰਾਂਸ ਦੀ ਟੀਮ ਫਰੈਡਰਿਕ ਕ੍ਰਿਸਚੀਅਨ ਖੇਡਣ 'ਚ ਨਾਕਾਮ ਰਹੀ ਅਤੇ ਪੂਰੀ ਟੀਮ 78 ਦੌੜਾਂ 'ਤੇ ਆਊਟ ਹੋ ਗਈ। ਕ੍ਰਿਸਟੀਅਨ ਨੇ ਸੱਤ ਵਿਕਟਾਂ ਲਈਆਂ ਸਨ। ਬ੍ਰਿਟੇਨ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 39 ਦੌੜਾਂ ਦੀ ਬੜ੍ਹਤ ਮਿਲੀ। ਮੈਚ ਦੇ ਦੂਜੇ ਦਿਨ ਬ੍ਰਿਟੇਨ ਨੇ ਆਪਣੀ ਦੂਜੀ ਪਾਰੀ 145 ਦੌੜਾਂ 'ਤੇ ਘੋਸ਼ਿਤ ਕਰ ਦਿੱਤੀ ਅਤੇ ਫਰਾਂਸ ਨੂੰ 185 ਦੌੜਾਂ ਦਾ ਟੀਚਾ ਦਿੱਤਾ। ਫਰਾਂਸ ਦੇ ਬੱਲੇਬਾਜ਼ਾਂ ਨੂੰ ਬ੍ਰਿਟਿਸ਼ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਸਫਲਤਾ ਨਹੀਂ ਮਿਲੀ ਅਤੇ ਪੂਰੀ ਟੀਮ 26 ਦੌੜਾਂ 'ਤੇ ਆਊਟ ਹੋ ਗਈ। ਬ੍ਰਿਟੇਨ ਨੇ ਇਹ ਮੈਚ 158 ਦੌੜਾਂ ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ - CWC 23 : ਭਾਰਤ 'ਚ ਜਿੱਤਣਾ ਬਹੁਤ ਸਖ਼ਤ ਚੁਣੌਤੀ, ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ ਦਾ ਵੱਡਾ ਬਿਆਨ
24 ਸਾਲ ਬਾਅਦ ਰਾਸ਼ਟਰਮੰਡਲ ਖੇਡਾਂ 'ਚ ਕ੍ਰਿਕਟ ਵੀ ਸ਼ਾਮਲ
ਪਿਛਲੇ ਸਾਲ ਇੰਗਲੈਂਡ ਦੇ ਬਰਮਿੰਘਮ ਵਿੱਚ ਖੇਡੀਆਂ ਗਈਆਂ 22ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਹਿਲਾ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਅਜਿਹਾ 24 ਸਾਲ ਬਾਅਦ ਹੋਇਆ, ਜਦੋਂ ਕ੍ਰਿਕਟ ਨੂੰ ਰਾਸ਼ਟਰਮੰਡਲ 'ਚ ਜਗ੍ਹਾ ਮਿਲੀ। ਇਸ ਤੋਂ ਪਹਿਲਾਂ 1998 ਵਿੱਚ ਪੁਰਸ਼ਾਂ ਦੇ ਵਨਡੇ ਫਾਰਮੈਟ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਥਾਂ ਮਿਲੀ ਸੀ। ਆਸਟ੍ਰੇਲੀਆਈ ਕ੍ਰਿਕਟ ਟੀਮ ਨੇ ਪਿਛਲੇ ਸਾਲ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ, ਜਦਕਿ ਟੀਮ ਇੰਡੀਆ ਚਾਂਦੀ ਦਾ ਤਮਗਾ ਜਿੱਤਣ 'ਚ ਸਫ਼ਲ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੂਬੇ 'ਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਇੱਕ ਹਜ਼ਾਰ ਖੇਡ ਨਰਸਰੀਆਂ ਖੋਲ੍ਹ ਰਹੀ ਹੈ ਮਾਨ ਸਰਕਾਰ : ਮੀਤ ਹੇਅਰ
NEXT STORY