ਦੁਬਈ– ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਕਾਰਜਕਾਰੀ ਬੋਰਡ (ਈ. ਬੀ.) ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਵਿਚ ਸਕੇਟਬੋਰਡਿੰਗ, ਸਪੋਟਰ ਕਲੱਬਿੰਗ ਤੇ ਸਫਰਿੰਗ ਸਮੇਤ 28 ਖੇਡਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਨ੍ਹਾਂ ਵਿਚ ਕ੍ਰਿਕਟ ਸ਼ਾਮਲ ਨਹੀਂ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ.ਸੀ.) ਨੇ ਹਾਲਾਂਕਿ ਕਿਹਾ ਹੈ ਕਿ ਉਹ ਇਸ ਤੋਂ ਪ੍ਰੇਸ਼ਾਨ ਨਹੀਂ ਹੈ ਕਿਉਂਕਿ ਅਜੇ ਸਮਾਂ ਹੈ।
ਆਈ. ਸੀ. ਸੀ. ਦੇ ਇਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕ੍ਰਿਕਟ ਦੇ ਓਲੰਪਿਕ ਵਿਚ ਸ਼ਾਮਲ ਹੋਣ ਦੇ ਲਈ ਅਜੇ ਕਾਫੀ ਸਮਾਂ ਹੈ। ਉੱਥੇ ਹੀ ਆਈ. ਸੀ. ਸੀ. ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਉਸਦੀਆਂ ਓਲੰਪਿਕ ਇੱਛਾਵਾਂ ਬਦਲੀਆਂ ਨਹੀਂ ਹਨ। ਅਸੀਂ ਠੀਕ ਉੱਥੇ ਖੜ੍ਹੇ ਹਾਂ, ਜਿੱਥੇ ਅਸੀਂ ਉਮੀਦ ਕੀਤੀ ਹੈ। ਇਸ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਅਾਈ.) ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਆਈ. ਸੀ. ਸੀ. ਦੀ ਹੈ।
ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਸੇਥੂਰਮਨ ਦੀ ਪੰਜਵੀਂ ਜਿੱਤ, ਬਣਾਈ ਸਿੰਗਲ ਬੜ੍ਹਤ
NEXT STORY