ਨਵੀਂ ਦਿੱਲੀ : ਕ੍ਰਿਕਟ ਮੈਦਾਨ 'ਤੇ ਅਕਸਰ ਖਿਡਾਰੀਆਂ ਅਤੇ ਅੰਪਾਇਰਾਂ ਵਿਚਾਲੇ ਤੂ-ਤੂ ਮੈਂ-ਮੈਂ ਹੁੰਦੀ ਰਹਿੰਦੀ ਹੈ। ਡਿਸੀਜ਼ਨ ਰਿਵਿਯੂ ਸਿਸਟਮ (ਡੀ. ਆਰ. ਐੱਸ.) ਦੇ ਆਉਣ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਜ਼ਿਆਦਾ ਕਮੀ ਦੇਖਣ ਨੂੰ ਨਹੀਂ ਮਿਲ ਰਹੀ। ਹਾਲ ਹੀ 'ਚ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਭਾਰਤ ਖਿਲਾਫ ਵਿਵਾਦਮਈ ਤਰੀਕੇ ਨਾਲ ਅੰਪਾਇਰ ਦੇ ਗਲਤ ਫੈਸਲੇ ਦੇ ਸ਼ਿਕਾਰ ਹੋ ਗਏ, ਜਦਕਿ ਐਤਵਾਰ ਨੂੰ ਨਿਊਜ਼ੀਲੈਂਡ ਵਿਚ ਇਕ ਕਲੱਬ ਮੈਚ ਦੌਰਾਨ ਫੈਸਲੇ ਤੋਂ ਨਾਰਾਜ਼ ਖਿਡਾਰੀਆਂ ਨੇ ਮੈਦਾਨ 'ਤੇ ਹੀ ਅੰਪਾਇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਦਰਅਸਲ ਐਤਵਾਰ ਨੂੰ ਨਿਊਜ਼ੀਲੈਂਡ ਵਿਚ ਹੋਰੋਵੇਨੁਆ ਕਾਪਿਟਿ ਕਲੱਬ ਪਾਰਾਪਾਰਾਉਮੁ ਅਤੇ ਵੇਰਾਰੋਆ ਵਿਚਾਲੇ ਇਕ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਦੌਰਾਨ ਪਾਰਾਪਾਰਾਉਮੁ ਵੱਲੋਂ ਖੇਡਣ ਆਏ ਖਿਡਾਰੀ ਨੇ ਅੰਪਾਇਰਿੰਗ ਕਰਦਿਆਂ ਇਕ ਅਜਿਹਾ ਫੈਸਲਾ ਦਿੱਤਾ ਜਿਸਨੂੰ ਵੇਰਾਰੋਆ ਖਿਡਾਰੀ ਗਲਤ ਦੱਸਣ ਲੱਗੇ। ਪਾਰਾਪਾਰਾਉਮੁ ਦੇ ਪੱਖ ਵਿਚ ਫੈਸਲਾ ਜਾਂਦਾ ਦੇਖ ਵੇਰਾਰੋਆ ਦੇ ਕੁਝ ਖਿਡਾਰੀਆਂ ਨੇ ਮੈਦਾਨ 'ਤੇ ਹੀ ਅੰਪਾਇਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਮਾਮਲਾ ਵਿਗੜਦਾ ਦੇਖ ਮੈਦਾਨ 'ਤੇ ਪੁਲਸ ਨੂੰ ਬੁਲਾਉਣਾ ਪਿਆ। ਪੁਲਸ ਦੀ ਸਖਤੀ ਕਾਰਨ ਦੋਵਾਂ ਪੱਖਾਂ ਨੂੰ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਉੱਥੇ ਮੌਜੂਦ ਇਕ ਵਿਅਕਤੀ ਮੁਤਾਬਕ ਅੰਪਾਇਰ ਨੂੰ ਪਹਿਲਾਂ ਖਿਡਾਰੀਆਂ ਘੇਰ ਲਿਆ। ਇਸ ਤੋਂ ਬਾਅਦ ਉਸ ਨੂੰ 3 ਲੱਤਾਂ ਮਾਰ ਕੇ ਹੇਠਾਂ ਸੁੱਟਿਆ ਗਿਆ। ਨਿਊਜ਼ੀਲੈਂਡ ਕ੍ਰਿਕਟ ਅਫੇਅਰ ਪਬਲਿਕ ਮੈਨੇਜਰ ਰਿਚਰਡ ਬੁਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਇਕ ਹੋਰ ਵਿਅਕਤੀ ਮੁਤਾਬਕ ਅੰਪਾਇਰ ਦੇ ਨੱਕ 'ਤੇ ਹਮਲਾ ਕਰਨ ਕਾਰਨ ਉਸਦਾ ਨੱਕ ਟੁੱਟ ਗਿਆ ਪਰ ਇਸ ਤੋਂ ਬਾਅਦ ਵੀ ਖਿਡਾਰੀ ਉਸ ਨੂੰ ਮਾਰਦੇ ਰਹੇ। ਉੱਥੇ ਹੀ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਪੀੜਤ ਵੱਲੋਂ ਹੁਣ ਤੱਕ ਕੋਈ ਦੋਸ਼ ਨਹੀਂ ਲਾਇਆ ਗਿਆ ਹੈ।
ਪੋਗਬਾ ਦੇ ਗੋਲ ਨਾਲ ਮੈਨਚੈਸਟਰ ਯੂਨਾਈਟਿਡ ਕੁਆਰਟਰ ਫਾਈਨਲ 'ਚ
NEXT STORY