ਜਲੰਧਰ— ਕ੍ਰਿਕਟ ਫੈਂਸ ਦਾ ਜੇਕਰ ਦਿਮਾਗ ਫਰੋਲੀਏ ਤਾਂ ਇਹ ਲੱਭਣ 'ਚ ਸਮੱਸਿਆ ਨਹੀਂ ਆਵੇਗੀ ਕਿ ਇਕ ਸਾਲ 'ਚ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲਾ ਕਿਹੜਾ ਖਿਡਾਰੀ ਹੈ। ਸਭ ਤੋਂ ਪਹਿਲਾਂ ਦਿਮਾਗ 'ਚ ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਮੁਹੰਮਦ ਯੁਸੂਫ ਦਾ ਨਾਂ ਖੁਦ ਬ ਖੁਦ ਆ ਜਾਵੇਗਾ ਪਰ ਕਿ ਤੁਹਾਨੂੰ ਪਤਾ ਹੈ ਕਿ ਇਕ ਮਹੀਨੇ 'ਚ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਕੌਣ ਹੈ। ਉਹ ਹੈ ਮੁਹੰਮਦ ਯੁਸੂਫ ਜਿਸ ਨੇ 2006 ਦੇ ਨਵੰਬਰ ਮਹੀਨੇ 'ਚ 1788 ਟੈਸਟ ਦੌੜਾਂ ਬਣਾਈਆਂ ਸਨ।

ਵੈਸਟਇੰਡੀਜ਼ ਦੀ ਟੀਮ ਪਾਕਿਸਤਾਨ ਦੇ ਦੌਰੇ 'ਤੇ ਆਈ ਸੀ। ਇਸ 'ਚ ਮੁਹੰਮਦ ਯੁਸੂਫ ਵੈਸਟਇੰਡੀਜ਼ 'ਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਲਾਹੌਰ 'ਚ ਖੇਡੇ ਗਏ ਪਹਿਲੇ ਟੈਸਟ 'ਚ ਯੁਸੂਫ ਨੇ 192 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਮੁਲਤਾਨ 'ਚ 56 ਤੇ 191 , ਤਾਂ ਕਰਾਚੀ 'ਚ ਖੇਡੇ ਗਏ ਤੀਜੇ ਟੈਸਟ 'ਚ 102 ਤੇ 124 ਦੌੜਾਂ ਬਣਾਈਆਂ ਸਨ। ਇਹ ਤਿੰਨੇ ਮੈਚ ਨਵੰਬਰ 'ਚ ਖੇਡੇ ਗਏ ਸਨ। ਜਿਸ 'ਚ ਯੁਸੂਫ ਨੇ ਇਕ ਮਹੀਨੇ 'ਚ ਰਿਕਾਰਡ 665 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ।

ਗ੍ਰਾਹਮ ਗੂਚ ਦਾ ਤੋੜਿਆ ਸੀ ਰਿਕਾਰਡ
ਯੁਸੂਫ ਤੋਂ ਪਹਿਲਾਂ ਇਹ ਰਿਕਾਰਡ ਗ੍ਰਾਹਮ ਗੂਚ ਦੇ ਨਾਂ ਸੀ। ਗੂਚ ਨੇ 1990 ਦੇ ਜੁਲਾਈ 'ਚ 640 ਦੌੜਾਂ ਬਣਾਈਆਂ। ਇਸ 'ਚ ਨਿਊਜ਼ੀਲੈਂਡ ਦੇ ਖਿਲਾਫ 154 ਤੇ 30 ਤਾਂ ਇੰਡੀਆ ਖਿਲਾਫ ਲਾਡਰਸ 'ਚ 333 ਤੇ 123 ਦੌੜਾਂ ਸ਼ਾਮਲ ਹਨ। ਇਸ ਤੋਂ ਬਾਅਦ 634 ਦੌੜਾਂ ਦੇ ਨਾਲ ਰਿਕੀ ਪੋਂਟਿੰਗ ਦਾ ਨਾਂ ਆਉਦਾ ਹੈ। ਪੋਂਟਿੰਗ ਨੇ ਦਸੰਬਰ 2003 'ਚ 634 ਦੌੜਾਂ ਬਣਾਈਆਂ ਸਨ।

ਵਨ ਡੇ ਕ੍ਰਿਕਟ 'ਚ ਰਿਕਾਰਡ ਜ਼ਿੰਬਾਬਵੇ ਦੇ ਮਾਸਕਾਜਦਾ ਦੇ ਨਾਂ
ਦੂਜੇ ਪਾਸੇ ਵਨ ਡੇ ਕ੍ਰਿਕਟ 'ਚ ਇਹ ਰਿਕਾਰਡ ਜ਼ਿੰਬਾਬਵੇ ਦੇ ਹੈਮਿਲਟਨ ਮਾਸਕਾਜਦਾ ਦੇ ਨਾਂ 'ਤੇ ਹੈ। ਉਨ੍ਹਾਂ ਨੇ ਅਕਤੂਬਰ 2009 'ਚ ਕੀਨੀਆ ਤੇ ਬੰਗਲਾਦੇਸ਼ ਦੇ ਖਿਲਾਫ ਖੇਡੇ ਗਏ 8 ਮੈਚਾਂ 'ਚ 595 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਦਾ ਨਾਂ ਆਉਦਾ ਹੈ। ਜੋ ਅਪ੍ਰੈਲ 1998 'ਚ 564 ਦੌੜਾਂ ਬਣਾ ਚੁੱਕੇ ਹਨ।
ਦੱਖਣੀ ਅਫਰੀਕਾ ਦੀ ਟੀ-20 ਸੀਰੀਜ਼ ਦੀ ਕਪਤਾਨੀ ਕਰੇਗਾ ਇਹ ਖਿਡਾਰੀ
NEXT STORY