ਕੇਪਟਾਊਨ— ਭਾਰਤ ਖਿਲਾਫ ਇਸ ਮਹੀਨੇ ਦੇ ਆਖੀਰ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਜੇਪੀ ਡੁਮਿਨੀ ਦੱਖਣੀ ਅਫਰੀਕਾ ਦੀ ਟੀਮ ਦੇ ਕਪਤਾਨ ਹੋਣਗੇ। ਟੀਮ 'ਚ ਤਿੰਨ ਨਵੇਂ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਕ੍ਰਿਕਟ ਦੱਖਣੀ ਅਫਰੀਕਾ (ਸੀ.ਐੱਸ.ਏ) ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਡੁਮਿਨੀ ਜ਼ਖਮੀ ਫਾਫ ਡੁ ਪਲੇਸਿਸ ਦੀ ਜਗ੍ਹਾ ਕਪਤਾਨੀ ਸੰਭਾਲੇਗਾ।
ਚੋਣਕਾਰ ਲਿੰਡਾ ਜੋਂਡੀ ਨੇ ਕਿਹਾ ਕਿ ਹਾਸ਼ਿਮ ਅਮਲਾ, ਐਜੇਨ ਮਾਰਕਰਮ ਅਤੇ ਇਮਰਾਨ ਤਾਹਿਰ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਏਬੀ ਡੀਵਿਲੀਅਰਸ ਨੂੰ ਟੀਮ ਨੂੰ 'ਚ ਸ਼ਾਮਲ ਕੀਤਾ ਗਿਆ ਹੈ। 14 ਮੈਂਬਰੀ ਟੀਮ 'ਚ ਤਿੰਨ ਨਵੇਂ ਚਿਹਰਿਆਂ ਦੇ ਰੂਪ 'ਚ ਬੱਲੇਬਾਜ਼ ਕ੍ਰਿਸ਼ਚਿਯਨ ਜੋਂਕਰ, ਵਿਕਟਕੀਪਰ ਹੇਨਰਿਕ ਕਲਾਸੇਨ ਅਤੇ ਤੇਜ਼ ਗੇਂਦਬਾਜ਼ ਜੂਨੀਅਰ ਡਾਲਾ ਨੂੰ ਸ਼ਾਮਲ ਕੀਤਾ ਗਿਆ। ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾਂ ਮੈਚ 18 ਫਰਵਰੀ ਨੂੰ ਜੋਹਾਨਿਸਬਰਗ ਦੇ ਵਾਂਡਰਸ 'ਚ ਖੇਡਿਆ ਜਾਵੇਗਾ। ਦੂਜਾ ਮੈਚ 21 ਫਰਵਰੀ ਨੂੰ ਪ੍ਰਿਟੋਰੀਅ 'ਚ ਹੋਵੇਗਾ, ਜਦਕਿ ਤੀਜਾ ਮੈਚ 24 ਫਰਵਰੀ ਨੂੰ ਕੇਪਟਾਊਨ 'ਚ ਖੇਡਿਆ ਜਾਵੇਗਾ।
ਟੀਮ ਇਸ ਤਰ੍ਹਾਂ ਹੈ— ਜੇਪੀ ਡੁਮਿਨੀ (ਕਪਤਾਨ), ਫਰਹਾਨ ਬੇਹਰਦੀਨ, ਜੂਨੀਅਰ ਡਾਲਾ, ਏਬੀ ਡੀਵਿਲਿਅਰਸ, ਰੀਜਾ ਹੇਂਡਰਿਕਸ ਕ੍ਰਿਸ਼ਚਿਯਨ ਜੋਂਕਰ, ਹੇਨਰਿਕ ਕਲਾਸੇਨ, ਡੇਵਿਡ ਮਿਲਰ, ਕ੍ਰਿਸ ਮਾਰਿਸ, ਡੇਨ ਪੀਟਰਸਨ, ਆਰੋਨ ਫੰਗਿਸੋ, ਐਦਿਲ ਫੈਲੁਕਵਾਯੋ, ਤਬਰੇਜ ਸ਼ਮੀ, ਜਾਨ ਸਮੁਟ੍ਰਸ।
ਯੁਵਰਾਜ ਨੇ ਕਿਹਾ ਅਜੇ ਕ੍ਰਿਕਟ ਬਾਕੀ ਹੈ
NEXT STORY