ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਪਹਿਲਾਂ ਬੰਗਲਾਦੇਸ਼ ਦੇ ਖਿਡਾਰੀਆਂ ਦੇ ਹੜਤਾਲ 'ਤੇ ਜਾਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਹੋ ਸਕਦਾ ਹੈ ਇਹ ਸੀਰੀਜ਼ ਰੱਦ ਹੋ ਜਾਵੇ ਪਰ ਬੋਰਡ ਵੱਲੋਂ ਖਿਡਾਰੀਆਂ ਦੀਆਂ ਸਾਰੀਆਂ ਮੰਗਾਂ ਮੰਨਣ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ ਸੀ। ਹੁਣ ਇਕ ਨਵੇਂ ਵਿਵਾਦ ਨੇ ਫਿਰ ਕ੍ਰਿਕਟ ਪ੍ਰਸ਼ੰਸਕਾਂ ਦਾ ਧਿਆਨ ਇਸ ਸੀਰੀਜ਼ ਵੱਲ ਮੋੜ ਦਿੱਤਾ ਹੈ। ਦਰਅਸਲ ਅਜਿਹੀ ਖਬਰ ਆ ਰਹੀ ਹੈ ਜਿਸ ਨਾਲ ਪੂਰਾ ਬੰਗਲਾਦੇਸ਼ ਕ੍ਰਿਕਟ ਹਿਲ ਸਕਦਾ ਹੈ। ਬੰਗਲਾਦੇਸ਼ ਦੇ ਅਖਬਾਰ ਸਮਕਾਲ ਨੇ ਦਾਅਵਾ ਕੀਤਾ ਹੈ ਕਿ ਸ਼ਾਕਿਬ ਅਲ ਹਸਨ 'ਤੇ ਆਈ. ਸੀ. ਸੀ. (ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ) ਡੇਢ ਸਾਲ ਦੀ ਪਾਬੰਦੀ ਲਗਾ ਸਕਦੀ ਹੈ। ਅਖਬਾਰ ਦੀ ਰਿਪੋਰਟ ਮੁਤਾਬਕ ਸ਼ਾਕਿਬ ਅਲ ਹਸਨ ਨਾਲ ਮੈਚ ਫਿਕਸਿੰਗ ਲਈ ਇਕ ਬੁਕੀ ਨਾਲ ਸੰਪਰਕ ਕੀਤਾ ਸੀ ਪਰ ਉਸ ਨੇ ਇਸ ਦੀ ਜਾਣਕਾਰੀ ਆਈ. ਸੀ. ਸੀ. ਨੂੰ ਨਹੀਂ ਦਿੱਤੀ। ਜਿਸ ਕਾਰਨ ਆਈ. ਸੀ. ਸੀ. ਉਸ 'ਤੇ ਸਖਤ ਕਾਰਵਾਈ ਕਰ ਸਕਦੀ ਹੈ।
ਸ਼ਾਕਿਬ ਨੇ ਲੁਕਾਈ ਫਿਕਸਿੰਗ ਦੀ ਗੱਲ

ਬੰਗਲਾਦੇਸ਼ ਦੀ ਅਖਬਾਰ ਸਮਕਾਲ ਦੀ ਮੰਨੀਏ ਤਾਂ ਸ਼ਾਕਿਬ ਨੂੰ 2 ਸਾਲ ਪਹਿਲਾਂ ਫਿਕਸਿੰਗ ਦਾ ਆਫਰ ਮਿਲਿਆ ਸੀ। ਮੈਚ ਤੋਂ ਪਹਿਲਾਂ ਇਕ ਬੁਕੀ ਨੇ ਸ਼ਾਕਿਬ ਨਾਲ ਸੰਪਰਕ ਕੀਤਾ ਸੀ। ਪ੍ਰੋਟੋਕਾਲ ਮੁਤਾਬਕ ਸ਼ਾਕਿਬ ਨੂੰ ਫਿਕਸਿੰਗ ਦੀ ਆਫਰ ਮਿਲਦਿਆਂ ਹੀ ਆਈ. ਸੀ. ਸੀ. ਨਾਲ ਸੰਪਰਕ ਕਰਨਾ ਚਾਹੀਦਾ ਸੀ। ਹਾਲਾਂਕਿ ਸ਼ਾਕਿਬ ਨੇ ਅਜਿਹਾ ਨਹੀਂ ਕੀਤਾ। ਅਖਬਾਰ ਦੀ ਮੰਨੀਏ ਤਾਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸ਼ਾਕਿਬ ਅਲ ਹਸਨ ਨੇ ਇਹ ਗੱਲ ਲੁਕਾਈ ਹੈ।
ਆਈ. ਸੀ. ਸੀ. ਦੇ ਐਂਟੀ ਕਰੱਪਸ਼ਨ ਯੂਨਿਟ ਨੇ ਕੀਤੀ ਸ਼ਾਕਿਬ ਨਾਲ ਗੱਲ

ਜਦੋਂ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਇਸ ਦੀ ਭਿਣਕ ਲੱਗੀ ਤਾਂ ਉਸ ਨੇ ਸ਼ਾਕਿਬ ਨਾਲ ਗੱਲ ਕੀਤੀ। ਗੱਲਬਾਤ ਦੌਰਾਨ ਸ਼ਾਕਿਬ ਨੇ ਆਪਣੀ ਗੱਲਤੀ ਕਬੂਲ ਲਈ ਹੈ। ਉਸ ਨੇ ਆਈ. ਸੀ. ਸੀ. ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਬੁਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਇਸ ਲਈ ਉਸ ਨੇ ਇਹ ਗੱਲ ਆਈ. ਸੀ. ਸੀ. ਨੂੰ ਨਹੀਂ ਦੱਸੀ। ਰਿਪੋਰਟ ਮੁਤਾਬਕ ਆਈ. ਸੀ. ਸੀ. ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਸ਼ਾਕਿਬ ਨੂੰ ਟੀਮ ਦੀ ਟ੍ਰੇਨਿੰਗ ਤੋਂ ਵੱਖ ਰੱਖਣ ਦਾ ਹੁਕਮ ਦਿੱਤਾ ਹੈ। ਇਹੀ ਵਜ੍ਹਾ ਹੈ ਕਿ ਭਾਰਤ ਦੌਰੇ ਤੋਂ ਪਹਿਲਾਂ ਸ਼ਾਕਿਬ ਅਲ ਹਸਨ ਸਿਰਫ ਇਕ ਪ੍ਰੈਕਟਿਸ ਸੈਸ਼ਨ ਵਿਚ ਹੀ ਮੌਜੂਦ ਸੀ।
ਪੋਰਨ ਫਿਲਮ ਇੰਡਸਟਰੀ ਨੂੰ ਛੱਡ ਰੈਸਲਰ ਬਣੀ ਓਰੀਅਨ, ਡੈਬਿਊ ਮੈਚ 'ਚ ਹੀ ਚਾੜ੍ਹਿਆ ਗਿਆ ਕੁੱਟਾਪਾ
NEXT STORY