ਨਵੀਂ ਦਿੱਲੀ (ਏਜੰਸੀ) : ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਸਿੰਘ ਨੇ ਸੂਬੇ 'ਚ ਬਿਜਲੀ ਸੰਕਟ 'ਤੇ ਝਾਰਖੰਡ ਸਰਕਾਰ 'ਤੇ ਸਵਾਲ ਚੁੱਕੇ ਹਨ। ਸੋਮਵਾਰ ਨੂੰ ਟਵਿੱਟਰ 'ਤੇ ਸਾਕਸ਼ੀ ਨੇ ਲਿਖਿਆ: "ਝਾਰਖੰਡ ਦੇ ਟੈਕਸਦਾਤਾ ਹੋਣ ਦੇ ਨਾਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਝਾਰਖੰਡ ਵਿੱਚ ਇੰਨੇ ਸਾਲਾਂ ਤੋਂ ਬਿਜਲੀ ਦਾ ਸੰਕਟ ਕਿਉਂ ਹੈ? ਅਸੀਂ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਇਹ ਸੁਨਿਸਚਿਤ ਕਰਕੇ ਨਿਭਾਅ ਰਹੇ ਹਾਂ ਕਿ ਅਸੀਂ ਬਿਜਲੀ ਦੀ ਬਚਤ ਕਰੀਏ!"
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੇ ਕਸ਼ਮੀਰ ਦੌਰੇ ’ਤੇ ਪਾਕਿਸਤਾਨ ਨੇ ਪ੍ਰਗਟਾਇਆ ਇਤਰਾਜ਼, ਕੀਤਾ ਇਹ ਦਾਅਵਾ
ਸਾਕਸ਼ੀ ਦਾ ਇਹ ਟਵੀਟ ਦੇਸ਼ ਵਿੱਚ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਕਮੀ ਦੀਆਂ ਰਿਪੋਰਟਾਂ ਦੇ ਵਿਚਕਾਰ ਆਇਆ ਹੈ। ਦੱਸ ਦੇਈਏ ਕਿ ਸੂਬੇ 'ਚ ਗਰਮੀ ਦੀ ਲਹਿਰ ਵੀ ਚੱਲ ਰਹੀ ਹੈ ਅਤੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਗਿਰਧੀ, ਪੂਰਬੀ ਸਿੰਘਭੂਮ, ਪੱਛਮੀ ਸਿੰਘਭੂਮ, ਰਾਂਚੀ, ਬੋਕਾਰੋ, ਕੋਡਰਮਾ, ਪਲਾਮੂ, ਗੜਵਾ, ਚਤਰਾ ਜ਼ਿਲ੍ਹਿਆਂ ਵਿੱਚ 28 ਅਪ੍ਰੈਲ ਤੱਕ ਹੀਟਵੇਵ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਾਵਧਾਨ! ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਰਹੀ ਲੀਵਰ ਦੀ ਰਹੱਸਮਈ ਬੀਮਾਰੀ, ਬੱਚਿਆਂ ਨੂੰ ਬਣਾ ਰਹੀ ਸ਼ਿਕਾਰ
ਇਸ ਦੌਰਾਨ, ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਸੋਮਵਾਰ ਨੂੰ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਪਾਵਰ ਪਲਾਂਟਾਂ ਤੱਕ ਕੋਲੇ ਦੀ ਢੋਆ-ਢੁਆਈ ਵਿੱਚ ਕੁਸ਼ਲਤਾ ਵਧਾਉਣ ਦੇ ਉਪਾਵਾਂ 'ਤੇ ਚਰਚਾ ਕੀਤੀ। ਬਿਜਲੀ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ਸਿੰਘ ਨੇ ਕੇਂਦਰ ਅਤੇ ਰਾਜ ਪੱਧਰ 'ਤੇ ਸਾਰੇ ਹਿੱਸੇਦਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਹੱਥ ਮਿਲਾ ਕੇ ਕੰਮ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022 : ਬੈਂਗਲੁਰੂ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY