ਕੋਲਕਾਤਾ : ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸ਼ਨੀਵਾਰ ਨੂੰ ਆਪਣੀ ਬੇਟੀ ਦਾ ਇਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਜਿਸ ਵਿਚ ਉਹ ਡਾਂਸ ਕਰਦੀ ਦਿਸ ਰਹੀ ਹੈ। ਇਸ ਵੀਡੀਓ ਦੇ ਨਾਲ ਉਸ ਨੇ ਲਿਖਿਆ ਕਿ ਮੇਰੀ ਗੁੜੀਆ ਆਪਣੇ ਪਾਪਾ ਤੋਂ ਬਿਹਤਰ ਡਾਂਸ ਕਰਦੀ ਹੈ। ਉਸਦੀ ਬੇਟੀ ਦਾ ਨਾਂ ਆਇਰਾ ਹੈ। ਸ਼ਮੀ ਦੇ ਇਸ ਵੀਡੀਓ 'ਤੇ ਹਜ਼ਾਰਾ ਲੋਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਲੋਕਾਂ ਨੇ ਉਸਦੀ ਬੇਟੀ ਦੀ ਸ਼ਲਾਘਾ ਕੀਤੀ ਹੈ।
ਪਤਨੀ ਨਾਲ ਚਲ ਰਿਹੈ ਵਿਵਾਦ
ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਆਪਣੇ ਪਤੀ ਸ਼ਮੀ 'ਤੇ ਇਕ ਤੋਂ ਵੱਧ ਔਰਤਾ ਨਾਲ ਸਬੰਧ, ਘਰੇਲੂ ਹਿੰਸਾ, ਦਾਜ ਲਈ ਤੰਗ ਕਰਨਾ ਵਰਗੇ ਗੰਭੀਰ ਦੋਸ਼ ਲਗਾਏ ਹਨ ਅਤੇ ਇਹ ਸਾਰੇ ਮਾਮਲੇ ਅਦਾਲਤ ਵਿਚ ਚਲ ਰਹੇ ਹਨ। ਇਸ ਮਾਮਲੇ ਵਿਚ ਪਿਛਲੇ ਡੇਢ ਸਾਲ ਤੋਂ ਕੇਸ ਚਲ ਰਿਹਾ ਹੈ ਅਤੇ ਆਇਰਾ ਆਪਣੀ ਮਾਂ ਹਸੀਨ ਜਹਾਂ ਦੇ ਕੋਲ ਹੀ ਰਹਿੰਦੀ ਹੈ। ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਸ਼ਮੀ ਨੇ ਆਪਣੀ ਬੇਟੀ ਨੂੰ ਮਿਲਣ ਲਈ ਕਈ ਵਾਰ ਸੰਪਰਕ ਕੀਤਾ ਪਰ ਹਸੀਨ ਨੇ ਇਸ ਨੂੰ ਵੀ ਮੁੱਦਾ ਬਣਾ ਦਿੱਤਾ। ਹੁਣ ਜਦੋਂ ਇਕ ਵਾਰ ਫਿਰ ਉਸ ਨੇ ਆਪਣੀ ਬੇਟੀ ਦਾ ਵੀਡੀਓ ਜਾਰੀ ਕੀਤਾ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਦੱਸਣਾ ਚਾਹਿਆ ਹੈ ਕਿ ਉਹ ਆਪਣੀ ਬੇਟੀ ਨੂੰ ਭੁੱਲੇ ਨਹੀਂ ਹਨ ਅਤੇ ਅਜੇ ਵੀ ਆਇਰਾ ਨੂੰ ਉਂਨਾ ਹੀ ਪਿਆਰ ਕਰਦੇ ਹਨ।
ਕੇਸ਼ਵ ਮਹਾਰਾਜ ਨੇ ਰੱਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ 5ਵੇਂ ਬੱਲੇਬਾਜ਼
NEXT STORY