ਸ਼ਿਲਾਂਗ (ਭਾਸ਼ਾ)- ਮੇਘਾਲਿਆਂ ਦੇ ਸਾਬਕਾ ਖਾਸੀ ਹਿਲਸ ਜ਼ਿਲੇ ਦੇ ਮਾਨਵੀ ਇਲਾਕੇ ਵਿਚ ਲਗਾਤਾਰ ਮੀਂਹ ਕਾਰਣ ਸ਼ੁੱਕਰਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਕਈ ਘਰ ਦਬ ਗਏ। ਇਸ ਵਿਚ ਇਕ ਕ੍ਰਿਕਟਰ ਬੀਬੀ ਰਜਿਆ ਅਹਿਮਦ ਦੀ ਮੌਤ ਹੋ ਗਈ ਤੇ 5 ਹੋਰ ਲੋਕ ਲਾਪਤਾ ਹਨ। ਰਜਿਆ ਨੇ 2011-12 ਤੋਂ ਬਾਅਦ ਵੱਖ-ਵੱਖ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿਚ ਸੂਬੇ ਦੀ ਅਗਵਾਈ ਕੀਤੀ। ਪਿਛਲੇ ਸਾਲ ਬੀ. ਸੀ. ਸੀ. ਆਈ. ਵਲੋਂ ਆਯੋਜਿਤ ਇਕ ਟੂਰਨਾਮੈਂਟ ਵਿਚ ਵੀ ਉਹ ਮੇਘਾਲਿਆ ਦੇ ਲਈ ਖੇਡੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕਈ ਰਾਸ਼ਟਰੀ ਪੱਧਰ ਦੇ ਕ੍ਰਿਕਟ ਟੂਰਨਾਮੈਂਟਾਂ ਵਿਚ ਮੇਘਾਲਿਆ ਦੇ ਲਈ ਖੇਡਣ ਵਾਲੇ ਰਜਿਆ ਦੇ ਭਰਾ ਨੂੰ ਮਲਬੇ ਵਿਚੋਂ ਕੱਢਿਆ ਗਿਆ। ਪੁਲਸ ਦਲ ਤੇ ਹੋਮਗਾਰਡ ਦੀ ਟੀਮ ਬਚਾਅ ਮੁਹਿੰਮ ਵਿਚ ਲੱਗੀ ਹੋਈ ਹੈ। ਸੋਮਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਸੂਬੇ ਵਿਚ ਤਬਾਹੀ ਮਚਾ ਦਿੱਤੀ ਹੈ। ਸ਼ਿਲਾਂਗ ਵਿਚ ਆਪਣੇ ਕੁਆਰਟਰ ਵਿਚ ਮਲਬਾ ਸਾਫ ਕਰਨ ਵਿਚ ਲੱਗੇ 2 ਕਰਮਚਾਰੀਆਂ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ।
ਮੈਂ ਕਦੇ ਅਨੁਸ਼ਕਾ 'ਤੇ ਦੋਸ਼ ਨਹੀਂ ਲਗਾਇਆ, ਨਾ ਹੀ ਜਨਾਨੀਆਂ ਵਿਰੋਧੀ ਬਿਆਨ ਦਿੱਤਾ : ਗਾਵਸਕਰ
NEXT STORY