ਸਿਡਨੀ— ਬਾਲ ਟੈਂਪਰਿੰਗ ਮਾਮਲੇ ਵਿਚ ਕ੍ਰਿਕਟ ਆਸਟ੍ਰੇਲੀਆ ਤੋਂ ਸਖਤ ਸਜ਼ਾ ਪਾਉਣ ਵਾਲੇ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੈਨਕ੍ਰਾਫਟ ਪ੍ਰਤੀ ਹਮਦਰਦੀ ਦੀ ਲਹਿਰ ਵਧਦੀ ਜਾ ਰਹੀ ਹੈ। ਹੁਣ ਆਸਟ੍ਰੇਲੀਆਈ ਚਰਚਾਂ ਨੇ ਉਕਤ ਖਿਡਾਰੀਆਂ ਨੂੰ ਮੁਆਫੀ ਦੇਣ ਦੀ ਅਪੀਲ ਕੀਤੀ ਹੈ।
ਸੇਂਟ ਐਂਡ੍ਰਿਊ ਚਰਚ ਦੇ ਪਾਦਰੀ ਗਲੇਨ ਡੇਵਿਸ ਨੇ ਐਤਵਾਰ ਦੀ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੈਤਿਕ ਰੂਪ 'ਚ ਅਸਫਲ ਰਹੇ ਸਾਰਿਆਂ ਨੂੰ ਮੁਆਫੀ ਪਾਉਣ ਦਾ ਅਧਿਕਾਰ ਹੈ, ਚਾਹੇ ਉਹ ਕੋਈ ਦਾਗ਼ਦਾਰ ਖਿਡਾਰੀ ਹੀ ਕਿਉਂ ਨਾ ਹੋਵੇ। ਜਦੋਂ ਅਸੀਂ ਖੁਦ ਨੂੰ ਦੇਖਦੇ ਹਾਂ, ਕਿਤੇ ਨਾ ਕਿਤੇ ਸਾਡੇ ਵਿਚ ਵੀ ਗਲਤੀ ਹੁੰਦੀ ਹੈ ਪਰ ਉਹ ਸਭ ਕੁਝ ਉਸ ਤਰ੍ਹਾਂ ਸਾਹਮਣੇ ਨਹੀਂ ਆ ਸਕਦਾ, ਜਿਵੇਂ ਸਮਿਥ ਵਾਰਨਰ ਅਤੇ ਬ੍ਰੈਨਕ੍ਰਾਫਟ ਦੇ ਮਾਮਲੇ 'ਚ ਹੋ ਗਿਆ।
ਗੇਂਦ ਨਾਲ ਛੇੜਛਾੜ ਮਾਮਲਾ ਅੱਖਾਂ ਖੋਲ੍ਹ ਦੇਣ ਵਾਲਾ : ਕੈਲਿਸ
NEXT STORY