ਸਪੋਰਟਸ ਡੈਸਕ : ਕ੍ਰਿਸਟੀਆਨੋ ਰੋਨਾਲਡੋ ਨੇ ਇੰਸਟਾਗ੍ਰਾਮ ਤੋਂ ਕਮਾਈ ਦੇ ਮਾਮਲੇ ’ਚ ਮਸ਼ਹੂਰ ਮਾਡਲ ਕਾਇਲੀ ਜੇਨਰ ਨੂੰ ਪਿੱਛੇ ਛੱਡ ਦਿੱਤਾ ਹੈ। ਰੋਨਾਲਡੋ ਹੁਣ ਇੰਸਟਾਗ੍ਰਾਮ ਤੋਂ ਪ੍ਰਤੀ ਪੋਸਟ ਲਈ 1.87 ਮਿਲੀਅਨ ਯਾਨੀ 20 ਕਰੋੜ ਰੁਪਏ ਚਾਰਜ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਟਾਪ-3 ਵਿਚ 2 ਫੁੱਟਬਾਲਰਾਂ ਨੇ ਜਗ੍ਹਾ ਬਣਾਈ ਹੈ।
1. ਕ੍ਰਿਸਟੀਆਨੋ ਰੋਨਾਲਡੋ (ਫੁੱਟਬਾਲਰ), 597 ਮਿਲੀਅਨ ਫਾਲੋਅਰਸ, 1.87 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
2. ਕਾਇਲੀ ਜੇਨਰ (ਮਾਡਲ), 397 ਮਿਲੀਅਨ ਫਾਲੋਅਰਸ, 1.47 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
3. ਲਿਓਨਿਲ ਮੇਸੀ (ਫੁੱਟਬਾਲਰ), 497 ਮਿਲੀਅਨ ਫਾਲੋਅਰਸ, 1.38 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
4. ਸੇਲੇਨਾ ਗੋਮੇਜ (ਸਿੰਗਰ), 426 ਮਿਲੀਅਨ ਫਾਲੋਅਰਸ, 1.35 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
5. ਡਿਵੇਨ ਜਾਨਸਨ (ਅਦਾਕਾਰ, ਰੈਸਲਰ), 387 ਮਿਲੀਅਨ ਫਾਲੋਅਰਸ, 1.33 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
6. ਕਿਮ ਕਾਰਦਸ਼ੀਆ (ਮਾਡਲ), 362 ਮਿਲੀਅਨ ਫਾਲੋਅਰਸ, 1.31 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
7. ਐਰੀਆਨਾ ਗ੍ਰਾਂਡੇ (ਸਿੰਗਰ), 377 ਮਿਲੀਅਨ ਫਾਲੋਅਰਸ, 1.3 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
8. ਬੇਯੋਨਸੇ ਨੌਲਸ-ਕਾਰਟਰ (ਸਿੰਗਰ), 314 ਮਿਲੀਅਨ ਫਾਲੋਅਰਸ, 1.08 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
9. ਖਲੋਏ ਕਾਰਦਸ਼ੀਆ (ਮਾਡਲ), 377 ਮਿਲੀਅਨ ਫਾਲੋਅਰਸ, 1.3 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
10. ਕੈਂਡਲ ਜੇਨਰ (ਮਾਡਲ), 293 ਮਿਲੀਅਨ ਫਾਲੋਅਰਸ, 1 ਮਿਲੀਅਨ ਪੌਂਡ ਪ੍ਰਤੀ ਪੋਸਟ ਕਮਾਈ
ਵਿਰਾਟ ਕੋਹਲੀ ਇਸ ਲਿਸਟ ’ਚ ਟਾਪ-20 ’ਚ ਮੌਜੂਦ ਹੈ। ਉਹ ਇਕ ਪੋਸਟ ਦੇ ਤਕਰੀਬਨ 9 ਕਰੋੜ ਰੁਪਏ ਲੈਂਦਾ ਹੈ। ਉਸਦੇ ਇੰਸਟਾਗ੍ਰਾਮ ’ਤੇ 330 ਮਿਲੀਅਨ ਫਾਲੋਅਰਸ ਹਨ।
ICC ਟੈਸਟ ਰੈਂਕਿੰਗ: ਯਸ਼ਸਵੀ ਜਾਇਸਵਾਲ ਦੀ ਲੰਬੀ ਛਾਲ, ਰੋਹਿਤ ਸ਼ਰਮਾ ਨੌਵੇਂ ਸਥਾਨ 'ਤੇ
NEXT STORY