ਦੁਬਈ (ਭਾਸ਼ਾ)– ਭਾਰਤ ਦਾ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਆਈ. ਸੀ. ਸੀ. ਟੈਸਟ ਰੈਂਕਿੰਗ ’ਚ 11 ਸਥਾਨ ਉੱਪਰ ਚੜ੍ਹ ਕੇ 63ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕਪਤਾਨ ਰੋਹਿਤ ਸ਼ਰਮਾ 9ਵੇਂ ਸਥਾਨ ’ਤੇ ਹੈ। ਜਾਇਸਵਾਲ ਨੇ ਵੈਸਟਇੰਡੀਜ਼ ਵਿਰੁੱਧ ਪੋਰਟ ਆਫ ਸਪੇਨ ’ਚ ਡਰਾਅ ਰਹੇ ਦੂਜੇ ਟੈਸਟ ’ਚ 57 ਤੇ 38 ਦੌੜਾਂ ਦੀਆਂ ਪਾਰੀਆਂ ਖੇਡੀਆਂ। ਹੁਣ ਉਸਦੇ 466 ਅੰਕ ਹਨ। ਦੂਜੇ ਟੈਸਟ ’ਚ 80 ਤੇ 57 ਦੌੜਾਂ ਬਣਾਉਣ ਵਾਲੇ ਰੋਹਿਤ ਦੇ 757 ਅੰਕ ਹਨ ਤੇ ਉਹ ਸ਼੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਦੇ ਨਾਲ 9ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਇਸ ਗੇਂਦਬਾਜ਼ ਨੇ 8 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਪੂਰੀ ਟੀਮ 23 ਦੌੜਾਂ 'ਤੇ ਆਲਆਊਟ, ਬਣਾਇਆ ਨਵਾਂ ਰਿਕਾਰਡ
ਰਿਸ਼ਭ ਪੰਤ ਇਕ ਸਥਾਨ ਹੇਠਾਂ ਖਿਸਕ ਕੇ 12ਵੇਂ ਤੇ ਵਿਰਾਟ ਕੋਹਲੀ 14ਵੇਂ ਸਥਾਨ ’ਤੇ ਹੈ। ਆਸਟਰੇਲੀਅਨ ਬੱਲੇਬਾਜ਼ ਮਾਰਨਸ ਲਾਬੂਸ਼ੇਨ ਤੇ ਇੰਗਲੈਂਡ ਦਾ ਜੋ ਰੂਟ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਹਨ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਚੋਟੀ ’ਤੇ ਹੈ। ਭਾਰਤ ਦਾ ਤਜਰਬੇਕਾਰ ਸਪਿਨਰ ਆਰ. ਅਸ਼ਵਿਨ ਗੇਂਦਬਾਜ਼ਾਂ ਦੀ ਸੂਚੀ ’ਚ ਚੋਟੀ ’ਤੇ ਹੈ ਜਦਕਿ ਰਵਿੰਦਰ ਜਡੇਜਾ 6ਵੇਂ ਸਥਾਨ ’ਤੇ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ 33ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਆਲਰਾਊਂਡਰਾਂ ਦੀ ਰੈਂਕਿੰਗ ’ਚ ਜਡੇਜਾ ਤੇ ਅਸ਼ਵਿਨ ਚੋਟੀ ਦੇ ਦੋ ਸਥਾਨਾਂ ’ਤੇ ਕਾਬਜ਼ ਹਨ ਜਦਕਿ ਅਕਸ਼ਰ ਪਟੇਲ 5ਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ: ਜਲੰਧਰ ਦੀ ਰੇਜਨਪ੍ਰੀਤ ਕੌਰ ਨੇ ਰਚਿਆ ਇਤਿਹਾਸ, 12 ਸਾਲ ਦੀ ਉਮਰ 'ਚ ਹਾਸਲ ਕੀਤੀ ਵੱਡੀ ਪ੍ਰਾਪਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਸ ਗੇਂਦਬਾਜ਼ ਨੇ 8 ਦੌੜਾਂ ਦੇ ਕੇ ਲਈਆਂ 7 ਵਿਕਟਾਂ, ਪੂਰੀ ਟੀਮ 23 ਦੌੜਾਂ 'ਤੇ ਆਲਆਊਟ, ਬਣਾਇਆ ਨਵਾਂ ਰਿਕਾਰਡ
NEXT STORY