ਵਾਸ਼ਿੰਗਟਨ– ਕ੍ਰੋਏਸ਼ੀਆ ਨੇ ਕੁਝ ਵਿਰੋਧੀ ਪਲਾਂ ਵਿਚੋਂ ਲੰਘਣ ਤੋਂ ਬਾਅਦ ਅਰਮੀਨੀਆ ਨੂੰ 1-0 ਨਾਲ ਹਰਾ ਕੇ ਅਗਲੇ ਸਾਲ ਜਰਮਨੀ ਵਿਚ ਹੋਣ ਵਾਲੀ ਯੂਰਪੀਅਨ ਚੈਂਪੀਅਨਸ਼ਿਪ (ਯੂਰੋ 2024) ਫੁੱਟਬਾਲ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰ ਲਿਆ।
ਇਹ ਵੀ ਪੜ੍ਹੋ : ICC ਵਨਡੇ ਰੈਂਕਿੰਗ 'ਚ ਵਿਰਾਟ ਕੋਹਲੀ ਨੂੰ ਵੱਡਾ ਫਾਇਦਾ, ਪੁੱਟੀ ਵੱਡੀ ਪੁਲਾਂਘ
ਗਰੁੱਪ-ਡੀ ਵਿਚ ਚੋਟੀ ’ਤੇ ਕਾਬਜ਼ ਤੁਰਕੀ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਸਿੱਧੇ ਕੁਆਲੀਫਾਈ ਕਰਨ ਲਈ ਕ੍ਰੋਏਸ਼ੀਆ ਨੂੰ ਜਿੱਤ ਦੀ ਲੋੜ ਸੀ ਤੇ ਟੀਮ ਦੇ ਖਿਡਾਰੀਆਂ ਨੇ ਕ੍ਰੋਏਸ਼ੀਆ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਤੇ ਟੀਮ ਨੇ 1-0 ਨਾਲ ਜਿੱਤ ਦਰਜ ਕਰਕੇ ਯੂਰਪੀ ਚੈਂਪੀਅਨਸ਼ਿਪ ਫੁੱਟਬਾਲ ਪ੍ਰਤੀਯੋਗਤਾ ਲਈ ਕੁਆਲੀਫਾਈ ਕੀਤਾ।
ਇਹ ਵੀ ਪੜ੍ਹੋ : ਇੰਗਲੈਂਡ ਵੀ ਤੁਰਿਆ BCCI ਦੀ ਰਾਹ 'ਤੇ, The Hundred ਵਿੱਚ ਕਰਨ ਜਾ ਰਿਹੈ ਇਹ ਵੱਡਾ ਬਦਲਾਅ
ਜਗ੍ਰੇਬ ਵਿਚ ਖੇਡੇ ਗਏ ਇਸ ਮੈਚ ਵਿਚ ਉਸ ਵਲੋਂ ਮਹੱਤਵਪੂਰਨ ਗੋਲ ਮਿਡਫੀਲਡਰ ਏਂਟੇ ਬੁਦਿਮੀਰ ਨੇ 43ਵੇਂ ਮਿੰਟ ਵਿਚ ਬੋਰਨਾ ਸੋਸਾ ਦੇ ਕ੍ਰਾਸ ’ਤੇ ਹੈੱਡਰ ਨਾਲ ਕੀਤਾ। ਕ੍ਰੋਏਸ਼ੀਆ ਦੀ ਇਸ ਜਿੱਤ ਨਾਲ ਸਟੇਡੀਅਮ 'ਚ ਮੌਜੂਦ ਉਸ ਦੇ ਪ੍ਰਸ਼ੰਸਕਾਂ 'ਚ ਖੁਸ਼ੀ ਦਾ ਮਾਹੌਲ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1st T20i : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 209 ਦੌੜਾਂ ਦਾ ਟੀਚਾ
NEXT STORY