ਚੇਨਈ– ਭਾਰਤ ਦੇ ਧਾਕੜ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦਾ ਮੰਨਣਾ ਹੈ ਕਿ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ‘ਇਕ ਅਜਿਹੀ ਫ੍ਰੈਂਚਾਈਜ਼ੀ’ ਹੈ, ਜਿਸ ਨੇ ਹਮੇਸ਼ਾ ਆਪਣੀ ਤਾਕਤ ਦੇ ਅਨੁਸਾਰ ਚੇਪਾਕ ਵਿਚ ਪਿੱਚਾਂ ਤਿਆਰ ਕੀਤੀਆਂ ਹਨ ਤੇ ਇਸ ਲਈ ਮੁੱਖ ਕੋਚ ਸਟੀਫਨ ਫਲੇਮਿੰਗ ਦੀ ‘ਕੋਈ ਘਰੇਲੂ ਫਾਇਦਾ ਨਾ ਹੋਣ’ ਦੀ ਟਿੱਪਣੀ ਨੂੰ ਪਚਾਉਣਾ ਮੁਸ਼ਕਿਲ ਹੈ।
ਚੇਨਈ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਸ਼ੁੱਕਰਵਾਰ ਨੂੰ ਰਜਤ ਪਾਟੀਦਾਰ ਦੀ ਅਗਵਾਈ ਵਾਲੀ ਆਰ. ਸੀ. ਬੀ. ਨੇ ਉਸ ਨੂੰ 50 ਦੌੜਾਂ ਨਾਲ ਹਰਾ ਦਿੱਤਾ।
ਸਾਲ 2021 ਵਿਚ ਇਕ ਸੈਸ਼ਨ ਲਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਪੁਜਾਰਾ ਨੇ ਕਿਹਾ ਕਿ ਦੀਪਕ ਹੁੱਡਾ, ਸ਼ਿਵਮ ਦੂਬੇ, ਸੈਮ ਕਿਊਰੇਨ ਤੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਦੇ ਮੱਧਕ੍ਰਮ ਨੂੰ ਹੋਰ ਵੱਧ ਜ਼ਿੰਮੇਵਾਰੀ ਚੁੱਕਣੀ ਪਵੇਗੀ।
ਪੁਜਾਰਾ ਨੇ ਕਿਹਾ,‘‘ਸੀ. ਐੱਸ. ਕੇ. ਵਿਚ ਤੁਸੀਂ ਸ਼ਿਕਾਇਤ ਨਹੀਂ ਕਰ ਸਕਦੇ। ਇਹ ਇਕ ਅਜਿਹੀ ਫ੍ਰੈਂਚਾਈਜ਼ੀ ਹੈ ਜਿੱਥੇ ਉਹ ਆਪਣੀ ਤਾਕਤ ਦੇ ਹਿਸਾਬ ਨਾਲ ਪਿੱਚਾਂ ਤਿਆਰ ਕਰਦੇ ਰਹੇ ਹਨ। ਜੇਕਰ ਫਲੇਮਿੰਗ ਕਹਿ ਰਿਹਾ ਹੈ ਕਿ (ਕੋਈ ਘਰੇਲੂ ਫਾਇਦਾ ਨਹੀਂ ਹੈ, ਉਸ ਨੂੰ ਆਪਣੀ ਮਰਜ਼ੀ ਦੀ ਪਿੱਚ ਨਹੀਂ ਮਿਲਦੀ) ਤਾਂ ਮੈਨੂੰ ਕਾਫੀ ਹੈਰਾਨੀ ਹੋਈ ਹੈ।’’
ਦਿੱਲੀ ਦੇ ਗੇਂਦਬਾਜ਼ਾਂ ਨੇ ਕੱਸਿਆ ਹੈਦਰਾਬਾਦ ਦੇ ਬੱਲੇਬਾਜ਼ਾਂ 'ਤੇ ਸ਼ਿਕੰਜਾ, 163 ਦੌੜਾਂ 'ਤੇ ਰੋਕਿਆ
NEXT STORY