ਨਵੀਂ ਦਿੱਲੀ : ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਜੋ ਕੁਝ ਵੀ ਹੋਇਆ ਉਸ ਨੇ ਪੂਰੀ ਦੁਨੀਆ ਵਿਚ ਤਰਥੱਲੀ ਮਚਾ ਦਿੱਤਾ ਹੈ। ਪੂਰਬੀ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨ ਦੇ ਨਾਲ ਹਿੰਸਕ ਝੜਪ ਵਿਚ ਭਾਰਤ ਦੇ ਕਰੀਬ 20 ਜਵਾਨ ਸ਼ਹੀਦ ਹੋ ਗਏ। ਭਾਰਤੀ ਜਵਾਨਾਂ ਨੇ ਵੀ ਚੀਨ ਨੂੰ ਮੁੰਹਤੋੜ ਜਵਾਬ ਦਿੱਤਾ। ਇਸ ਦੌਰਾਨ ਪੂਰਾ ਦੇਸ਼ ਭਾਰਤੀ ਫੌਜ ਦੇ ਨਾਲ ਖੜਾ ਹੈ ਪਰ ਕੁਝ ਸੰਵੇਦਨਸ਼ੀਲਤਾ ਨੂੰ ਧਿਆਨ 'ਚ ਰੱਖ ਕੇ ਬੋਲ ਰਹੇ ਹਨ ਤੇ ਇਸ ਵਜ੍ਹਾ ਨਾਲ ਸ਼ਹੀਦ ਜਵਾਨਾਂ 'ਤੇ ਅਸੰਵੇਦਨਸ਼ੀਲ ਟਿੱਪਣੀ ਕਰਨ 'ਤੇ ਆਈ. ਪੀ. ਐੱਲ. ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਨੇ ਆਪਣੇ ਟੀਮ ਦੇ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਉਹ ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ ਤੋਂ ਹੀ ਸੀ. ਐੱਸ. ਕੇ. ਦੇ ਨਾਲ ਹੈ ਅਤੇ ਸਪੋਰਟਸ ਦੀਆਂ ਦਵਾਈਆਂ ਦੇ ਮਾਹਰ ਹਨ।

ਸੀ. ਐੱਸ. ਕੇ. ਦੇ ਡਾਕਟਰ ਮਧੁ ਥੋਟਾਪਿਲਿਨੀ ਅਸੰਵੇਦਨਸ਼ੀਲ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨੇ ਇਸ 'ਤੇ ਖੇਦ ਜਤਾਉਂਦਿਆਂ ਕਿਹਾ ਸੀ ਕਿ ਉਹ ਇਸ ਵਿਵਾਦਤ ਟਵੀਟ 'ਤੇ ਤੇਜ਼ੀ ਨਾਲ ਕਾਰਵਾਈ ਕਰਨਗੇ। ਉੱਥੇ ਹੀ ਵਿਰਾਟ ਤੇ ਸਚਿਨ ਸਣੇ ਕਈ ਭਾਰਤੀ ਕ੍ਰਿਕਟਰਾਂ ਨੇ ਭਾਰਤ ਦੇ ਵੀਰ ਜਵਾਨਾਂ ਨੂੰ ਸਲਾਮ ਕੀਤਾ ਹੈ।

ਫੌਜੀਆਂ ਤੋਂ ਵੱਧ ਨਿਸਵਾਰਥ ਤੇ ਬਹਾਦਰ ਕੋਈ ਨਹੀਂ
ਕੋਹਲੀ ਨੇ ਕਿਹਾ ਕਿ ਉਨ੍ਹਾਂ ਜਵਾਨਾਂ ਨੂੰ ਸਲਾਮ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਰੱਖਿਆ ਲਈ ਗਲਵਾਨ ਘਾਟੀ ਵਿਚ ਆਪਣੀ ਜ਼ਿੰਦਗੀ ਦਾ ਬਲਿਦਾਨ ਦੇ ਦਿੱਤਾ। ਕੋਈ ਵੀ ਫੌਜੀ ਤੋਂ ਜ਼ਿਆਦਾ ਨਿਸਵਾਰਥ ਤੇ ਬਹਾਦਰ ਨਹੀਂ ਹੁੰਦਾ। ਉਨ੍ਹਾਂ ਦੇ ਪਰਿਵਾਰਾਂ ਲਈ ਡੂੰਘੀ ਸੰਵੇਦਨਾ। ਮੈਨੂੰ ਉਮੀਦ ਹੈ ਕਿ ਇਸ ਮੁਸ਼ਕਿਲ ਸਮੇਂ ਵਿਚ ਸਾਡੀਆਂ ਪ੍ਰਾਰਥਨਾਵਾਂ ਦੇ ਜ਼ਰੀਏ ਉਨ੍ਹਾਂ ਨੂੰ ਸ਼ਾਂਤੀ ਮਿਲੇਗੀ। ਉੱਥੇ ਹੀ ਮਾਸਟਰ ਬਲਾਸਟਰ ਨੇ ਕਿਹਾ ਕਿ ਪੂਰਾ ਦੇਸ਼ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਲਈ ਖੜਾ ਹੈ। ਹਰਭਜਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਚੀਨੀ ਉਤਪਾਦਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।
ਓਲੰਪਿਕ ਰੱਦ ਕਰਨ ਦੀ ਬਜਾਏ ਇਕ ਵਾਰ ਹੋਰ ਮੁਲਤਵੀ ਕਰਨਾ ਹੋ ਸਕਦੈ ਬਦਲ
NEXT STORY