ਹੈਦਰਾਬਾਦ– ਆਸਟ੍ਰੇਲੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਸੋਮਵਾਰ ਨੂੰ ਲਗਾਤਾਰ ਤੀਜੇ ਆਈ. ਪੀ. ਐੱਲ. ਸੈਸ਼ਨ ਲਈ ਸਨਰਾਈਜ਼ਰਜ਼ ਹੈਦਰਾਬਾਦ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਕਮਿੰਸ ਪਿੱਠ ਦੀ ਸੱਟ ਕਾਰਨ ਪਰਥ ਵਿਚ ਹੋਣ ਵਾਲੇ ਪਹਿਲੇ ਐਸ਼ੇਜ਼ ਟੈਸਟ ਤੋਂ ਅਧਿਕਾਰਤ ਤੌਰ ’ਤੇ ਬਾਹਰ ਹੋ ਗਿਆ ਹੈ ਪਰ ਉਸਦੇ ਬ੍ਰਿਸਬੇਨ ਵਿਚ ਹੋਣ ਵਾਲੇ ਦੂਜੇ ਮੈਚ ਵਿਚ ਖੇਡਣ ਦੀ ਉਮੀਦ ਹੈ।
ਕਮਿੰਸ ਨੇ 2024 ਵਿਚ ਦੱਖਣੀ ਅਫਰੀਕਾ ਦੇ ਐਡਨ ਮਾਰਕ੍ਰਾਮ ਤੋਂ ਸਨਰਾਈਜ਼ਰਜ਼ ਦੀ ਕਪਤਾਨੀ ਸੰਭਾਲੀ ਸੀ ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ 2023 ਦੇ 50 ਓਵਰਾਂ ਦੇ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਦੀ ਸਫਲਤਾ ਤੋਂ ਬਾਅਦ 2024 ਦੀ ਆਈ. ਪੀ. ਐੱਲ. ਖਿਡਾਰੀਆਂ ਦੀ ਨਿਲਾਮੀ ਵਿਚ ਫ੍ਰੈਂਚਾਈਜ਼ੀ ਨੇ 20.50 ਕਰੋੜ ਰੁਪਏ ਵਿਚ ਖਰੀਦਿਆ ਸੀ। ਕਮਿੰਸ ਇਸ ਤੋਂ ਪਹਿਲਾਂ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਤੇ ਦਿੱਲੀ ਕੈਪੀਟਲਸ ਲਈ ਖੇਡ ਚੁੱਕਾ ਹੈ।
ਟੀਮ ਇੰਡੀਆ ਲਈ ਬੁਰੀ ਖ਼ਬਰ, ਮੈਚ ਵਿਨਰ ਕ੍ਰਿਕਟਰ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਤੋਂ ਹੋ ਸਕਦੈ ਬਾਹਰ
NEXT STORY