ਸਪੋਰਟਸ ਡੈਸਕ : ਨੀਦਰਲੈਂਡ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 28ਵਾਂ ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਜਾ ਰਿਹਾ ਹੈ। ਨੀਦਰਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਨੇ 50 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 229 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 230 ਦੌੜਾਂ ਦਾ ਟੀਚਾ ਦਿੱਤਾ।
ਨੀਦਰਲੈਂਡ ਸਕੋਟ ਐਡਰਸਡ ਨੇ 68 ਦੌੜਾਂ, ਵੇਸਲੇ ਬਰੇਸੀ ਨੇ 41 ਦੌੜਾਂ, ਸਾਈਬ੍ਰੈਂਡ ਨੇ 35 ਦੌੜਾਂ, ਵਿਕਰਮਜੀਤ ਸਿੰਘ 3 ਦੌੜਾਂ, ਕੋਲਿਨ ਐਕਰਮੈਨ ਨੇ 15 ਦੌੜਾਂ, ਬਾਸ ਡੀ ਲੀਡੇ ਨੇ 17 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਸ਼ੋਰੀਫੁਲ ਇਸਲਾਮ ਨੇ 2, ਤਸਕੀਨ ਅਹਿਮਦ ਨੇ 2, ਸ਼ਾਕਿਬ ਅਲ ਹਸਨ ਨੇ 1, ਮੁਸਫਿਜ਼ੁਰ ਰਹਿਮਾਨ ਨੇ 2 ਤੇ ਮੇਹਿਦੀ ਹਸਨ ਨੇ 2 ਵਿਕਟਾਂ ਲਈਆਂ। ਬੰਗਲਾਦੇਸ਼ ਨੂੰ ਲਗਾਤਾਰ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਨੀਦਰਲੈਂਡ ਨੂੰ ਪਿਛਲੇ 2 ਮੈਚਾਂ ਵਿੱਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਦੱਖਣੀ ਅਫਰੀਕਾ ਖਿਲਾਫ ਉਨ੍ਹਾਂ ਦੀ ਜਿੱਤ ਆਤਮਵਿਸ਼ਵਾਸ ਵਧਾਉਣ ਦਾ ਕੰਮ ਕਰੇਗੀ।
ਹੈੱਡ ਟੂ ਹੈੱਡ
ਬੰਗਲਾਦੇਸ਼ ਅਤੇ ਨੀਦਰਲੈਂਡ ਵਨਡੇ ਵਿੱਚ 2 ਮੈਚਾਂ ਵਿੱਚ ਆਹਮੋ-ਸਾਹਮਣੇ ਹੋਏ ਹਨ। ਇਨ੍ਹਾਂ ਦੋ ਮੈਚਾਂ ਵਿੱਚੋਂ ਬੰਗਲਾਦੇਸ਼ ਨੇ ਇੱਕ ਵਿੱਚ ਜਿੱਤ ਦਰਜ ਕੀਤੀ ਹੈ ਜਦੋਂ ਕਿ ਇੱਕ ਵਾਰ ਨੀਦਰਲੈਂਡ ਨੇ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ : ਪੈਰਾ ਏਸ਼ੀਅਨ ਗੇਮਜ਼ 'ਚ ਭਾਰਤ ਨੇ ਲਗਾਇਆ ਤਮਗਿਆਂ ਦਾ ਸੈਂਕੜਾ, PM ਮੋਦੀ ਨੇ ਦਿੱਤੀ ਵਧਾਈ
ਪਿੱਚ ਰਿਪੋਰਟ
ਕੋਲਕਾਤਾ ਦਾ ਈਡਨ ਗਾਰਡਨ ਸਟੇਡੀਅਮ ਉੱਚ ਸਕੋਰ ਵਾਲੇ ਮੈਚਾਂ ਦੀ ਮੇਜ਼ਬਾਨੀ ਲਈ ਮਸ਼ਹੂਰ ਹੈ। ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਟੇਡੀਅਮ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 241 ਹੈ। ਦੂਜੀ ਪਾਰੀ ਵਿੱਚ ਔਸਤ ਸਕੋਰ ਆਮ ਤੌਰ 'ਤੇ 203 ਹੁੰਦਾ ਹੈ। ਭਾਰਤ ਦੇ ਕੋਲ ਇਸ ਸਥਾਨ 'ਤੇ ਸਭ ਤੋਂ ਵੱਧ ਸਕੋਰ 404/5 ਦਾ ਰਿਕਾਰਡ ਹੈ, ਜੋ ਉਸਨੇ ਸ਼੍ਰੀਲੰਕਾ ਵਿਰੁੱਧ ਹਾਸਲ ਕੀਤਾ ਸੀ। ਨੀਦਰਲੈਂਡ ਬਨਾਮ ਬੰਗਲਾਦੇਸ਼ ਮੈਚ ਇਸ ਮੈਦਾਨ 'ਤੇ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ 2023 ਦਾ ਪਹਿਲਾ ਮੈਚ ਹੈ। ਈਡਨ ਗਾਰਡਨ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਹੈ, ਖਾਸ ਤੌਰ 'ਤੇ ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਹੈ, ਸਪਿਨਰ ਅਕਸਰ ਖੇਡ 'ਤੇ ਹਾਵੀ ਹੁੰਦੇ ਹਨ।
ਮੌਸਮ ਦੀ ਰਿਪੋਰਟ
ਕੋਲਕਾਤਾ ਵਿੱਚ ਧੁੰਦ ਵਾਲਾ ਮੌਸਮ ਰਹੇਗਾ। ਮੀਂਹ ਦੀ ਸੰਭਾਵਨਾ ਜ਼ੀਰੋ ਫੀਸਦੀ ਹੈ ਭਾਵ ਮੀਂਹ ਦੀ ਸੰਭਾਵਨਾ ਨਹੀਂ ਹੈ। ਬੱਦਲਵਾਈ 11 ਫੀਸਦੀ ਅਤੇ ਨਮੀ 44 ਫੀਸਦੀ ਰਹੇਗੀ। ਤਾਪਮਾਨ 22 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਇਹ ਵੀ ਪੜ੍ਹੋ : ਹਾਰਦਿਕ ਦੀ ਗੈਰ-ਮੌਜੂਦਗੀ ’ਚ ਲਖਨਊ ’ਚ ਅਸ਼ਵਿਨ ਦੀ ਚੋਣ ਕਰਨਾ ਮੁਸ਼ਕਿਲ
ਪਲੇਇੰਗ 11
ਨੀਦਰਲੈਂਡ - ਵਿਕਰਮਜੀਤ ਸਿੰਘ, ਮੈਕਸ ਓਡੌਡ, ਵੇਸਲੇ ਬਰੇਸੀ, ਕੋਲਿਨ ਐਕਰਮੈਨ, ਸਕਾਟ ਐਡਵਰਡਸ (ਕਪਤਾਨ ਤੇ ਵਿਕਟਕੀਪਰ), ਬਾਸ ਡੀ ਲੀਡੇ, ਸਾਈਬ੍ਰੈਂਡ ਐਂਗਲਬ੍ਰੈਕਟ, ਲੋਗਨ ਵੈਨ ਬੀਕ, ਸ਼ਰੀਜ਼ ਅਹਿਮਦ, ਆਰੀਅਨ ਦੱਤ, ਪਾਲ ਵੈਨ ਮੀਕਰੇਨ
ਬੰਗਲਾਦੇਸ਼ - ਤਨਜ਼ੀਦ ਹਸਨ, ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨਨ), ਮੁਸ਼ਫਿਕਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਮੇਹਿਦੀ ਹਸਨ ਮਿਰਾਜ਼, ਮੇਹੇਦੀ ਹਸਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
NED vs BAN: ਕੁਝ ਹੀ ਸਮੇਂ 'ਚ ਹੋਵੇਗੀ ਟਾਸ, ਜਾਣੋ ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11
NEXT STORY