ਸਪੋਰਟਸ ਡੈਸਕ- ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 20ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 229 ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ 50 ਓਵਰਾਂ 'ਚ 7 ਵਿਕਟਾਂ ਗੁਆ ਕੇ 399 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਹੈਨਰਿਕ ਕਲਾਸੇਨ ਨੇ 109 ਦੌੜਾਂ, ਰੀਜ਼ਾ ਹੈਨਡ੍ਰਿਕਸ ਨੇ 85 ਦੌੜਾਂ,ਰਾਸੀ ਵੈਨ ਡੇਰ ਡੁਸੇਨ ਨੇ 60 ਦੌੜਾਂ, ਏਡਨ ਮਾਰਕਰਮ ਨੇ 42 ਦੌੜਾਂ, ਮਾਰਕੋ ਜੈਨਸਨ ਨੇ 75 ਦੌੜਾਂ, ਡੇਵਿਡ ਮਿਲਰ ਨੇ 5 ਦੌੜਾਂ ਤੇ ਕਵਿੰਟਨ ਡੀ ਕਾਕ ਨੇ 4 ਦੌੜਾਂ ਬਣਾਈਆਂ। ਇੰਗਲੈਂਡ ਲਈ ਰਿਸੇ ਟੋਪਲੇ ਨੇ 3, ਗੁਸ ਐਟਕਿੰਸਨ ਨੇ 2 ਤੇ ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ
ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਦੀ ਟੀਮ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਗਈਆਂ। ਇਂਗਲੈਂਡ ਵਲੋਂ ਜੌਨੀ ਬੇਅਰਸਟੋ 10 ਦੌੜਾਂ, ਜੋ ਰੂਟ 2 ਦੌੜਾਂ, ਡੇਵਿਡ ਮਿਲਾਨ 6 ਦੌੜਾਂ, ਬੇਨ ਸਟੋਕਸ 5 ਦੌੜਾਂ, ਜੋਸ ਬਟਲਰ 15 ਦੌੜਾਂ, ਹੈਰੀ ਬਰੁੱਕ 17 ਦੌੜਾਂ ਬਣਾ ਆਊਟ ਹੋਏ। ਦੱਖਣੀ ਅਫਰੀਕਾ ਵਲੋਂ ਲੁੰਗੀ ਐਨਗਿਡੀ ਨੇ 2, ਮਾਰਕੋ ਜੈਨਸਨ ਨੇ 2, ਕਗਿਸੋ ਰਬਾਡਾ ਨੇ 1 ਤੇ ਗੇਰਾਲਡ ਕੋਏਟਜ਼ੀ ਨੇ 3 ਤੇ ਕੇਸ਼ਵ ਮਹਾਰਾਜ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : WC 23: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਕੁਲਦੀਪ ਨੇ ਸਫਲਤਾ ਦਾ ਸਿਹਰਾ ਤੇਜ਼ ਗੇਂਦਬਾਜ਼ਾਂ ਨੂੰ ਦਿੱਤਾ
ਪਲੇਇੰਗ 11
ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਰੀਜ਼ਾ ਹੈਂਡਰਿਕਸ, ਰਾਸੀ ਵੈਨ ਡੇਰ ਡੁਸੇਨ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਡੇਵਿਡ ਮਿਲਰ, ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਨਗਿਡੀ
ਇੰਗਲੈਂਡ : ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ, ਹੈਰੀ ਬਰੂਕ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਡੇਵਿਡ ਵਿਲੀ, ਆਦਿਲ ਰਾਸ਼ਿਦ, ਗੁਸ ਐਟਕਿੰਸਨ, ਮਾਰਕ ਵੁੱਡ, ਰੀਸ ਟੋਪਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਤਨਵੀ, ਬੋਰਨਿਲ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ
NEXT STORY