ਨਵੀਂ ਦਿੱਲੀ— ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੇ ਵਨਡੇ ਵਿਸ਼ਵ ਕੱਪ 'ਚ ਭਾਰਤ ਖ਼ਿਲਾਫ਼ ਖਰਾਬ ਪ੍ਰਦਰਸ਼ਨ ਲਈ ਪਾਕਿਸਤਾਨੀ ਟੀਮ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸ ਹਾਰ ਨੂੰ ਦੁਖਦ ਅਤੇ ਦਰਦਨਾਕ ਕਰਾਰ ਦਿੱਤਾ। ਭਾਰਤ ਨੇ ਸ਼ਨੀਵਾਰ ਨੂੰ ਅਹਿਮਦਾਬਾਦ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ 191 ਦੌੜਾਂ 'ਤੇ ਆਊਟ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਕਰੀਬ 20 ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਰਾਜਾ ਨੇ ਆਈਸੀਸੀ ਰਿਵਿਊ ਪੋਡਕਾਸਟ 'ਚ ਕਿਹਾ, 'ਉਹ ਇਸ ਹਾਰ ਨਾਲ ਬਹੁਤ ਦੁਖੀ ਹੋਣਗੇ। ਇਹ ਭਿਆਨਕ ਹੈ। ਇਹ ਦਰਦਨਾਕ ਹੈ। ਇਹ ਇੱਕ ਬੁਰੀ ਹਾਰ ਹੈ। ਉਹ ਖੇਡ ਦੇ ਤਿੰਨੋਂ ਵਿਭਾਗਾਂ ਵਿੱਚ ਹਰਾ ਦਿੱਤੇ ਗਏ। ਜੇਕਰ ਤੁਸੀਂ ਜਿੱਤ ਨਹੀਂ ਸਕਦੇ ਤਾਂ ਘੱਟੋ-ਘੱਟ ਇੱਕ ਚੁਣੌਤੀ ਪੇਸ਼ ਕਰੋ। ਪਾਕਿਸਤਾਨ ਅਜਿਹਾ ਕਰਨ 'ਚ ਸਮਰਥ ਨਹੀਂ ਸੀ।
ਇਹ ਵੀ ਪੜ੍ਹੋ - ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'
ਵਨਡੇ ਵਿਸ਼ਵ ਕੱਪ ਵਿੱਚ ਭਾਰਤ ਹੱਥੋਂ ਪਾਕਿਸਤਾਨ ਦੀ ਇਹ ਲਗਾਤਾਰ ਅੱਠਵੀਂ ਹਾਰ ਸੀ। ਰਾਜਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਅਣਚਾਹੇ ਸਿਲਸਿਲੇ ਨੂੰ ਖਤਮ ਕਰਨ ਲਈ ਪਾਕਿਸਤਾਨ ਨੂੰ ਕੋਈ ਰਸਤਾ ਲੱਭਣਾ ਹੋਵੇਗਾ। ਪਾਕਿਸਤਾਨ ਦੀ 1992 ਦੀ ਵਿਸ਼ਵ ਚੈਂਪੀਅਨ ਟੀਮ ਦਾ ਹਿੱਸਾ ਰਹੇ ਰਾਜਾ ਨੇ ਕਿਹਾ, 'ਇਹ ਅਸਲੀਅਤ ਹੈ ਅਤੇ ਪਾਕਿਸਤਾਨ ਨੂੰ ਇਸ ਬਾਰੇ ਕੁਝ ਕਰਨਾ ਹੋਵੇਗਾ। ਉਨ੍ਹਾਂ ਨੂੰ ਭਾਰਤ ਦੇ ਖ਼ਿਲਾਫ਼ ਚੋਕਰਸ ਨਹੀਂ ਕਿਹਾ ਜਾ ਸਕਦਾ। ਇਹ ਇੱਕ ਕਿਸਮ ਦਾ ਮਾਨਸਿਕ ਬਲਾਕ ਹੈ। ਇਹ ਇੱਕ ਹੁਨਰ ਨਾਲ ਸਬੰਧਤ ਰੁਕਾਵਟ ਵੀ ਹੈ।
ਇਹ ਵੀ ਪੜ੍ਹੋ - ਹਾਰਦਿਕ ਪੰਡਯਾ ਨੇ ਗੇਂਦ 'ਤੇ ਮਾਰਿਆ ਅਜਿਹਾ ਮੰਤਰ, ਨਿਕਲ ਗਈ ਇਮਾਮ ਦੀ ਵਿਕਟ (ਵੀਡੀਓ)
ਉਨ੍ਹਾਂ ਨੇ ਕਿਹਾ, 'ਜਦੋਂ ਤੁਸੀਂ ਭਾਰਤ ਦੇ ਖ਼ਿਲਾਫ਼ ਖੇਡ ਰਹੇ ਹੋ ਅਤੇ ਮਾਹੌਲ ਅਜਿਹਾ ਹੈ ਕਿ 99 ਫ਼ੀਸਦੀ ਦਰਸ਼ਕ ਭਾਰਤ ਦਾ ਸਮਰਥਨ ਕਰ ਰਹੇ ਹਨ ਤਾਂ ਤੁਸੀਂ ਇਸ ਤੋਂ ਪ੍ਰਭਾਵਿਤ ਹੋ ਸਕਦੇ ਹੋ। ਮੈਂ ਇਸ ਗੱਲ ਨੂੰ ਸਮਝਦਾ ਹਾਂ। ਪਰ ਬਾਬਰ ਆਜ਼ਮ ਪਿਛਲੇ ਚਾਰ-ਪੰਜ ਸਾਲਾਂ ਤੋਂ ਇਸ ਟੀਮ ਦੀ ਅਗਵਾਈ ਕਰ ਰਹੇ ਹਨ, ਇਸ ਲਈ ਤੁਹਾਨੂੰ ਅਜਿਹੇ ਮੌਕਿਆਂ 'ਤੇ ਰਹਿਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਟ੍ਰੇਵਿਸ ਹੈੱਡ ਨੇ ਨੈੱਟ ਸੈਸ਼ਨ 'ਚ ਕੀਤਾ ਅਭਿਆਸ, ਇਸ ਹਫ਼ਤੇ ਆਸਟਰੇਲੀਆ ਟੀਮ 'ਚ ਹੋ ਸਕਦੇ ਨੇ ਸ਼ਾਮਲ
NEXT STORY