ਸਪੋਰਟਸ ਡੈਸਕ- ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦਾ ਅੱਜ ਆਖ਼ਰੀ ਦਿਨ ਹੈ ਅਤੇ ਭਾਰਤ ਆਪਣੀ ਤਮਗਾ ਸੂਚੀ 'ਚ ਹੋਰ ਤਮਗ਼ੇ ਜੋੜਨ ਦੀ ਕੋਸ਼ਿਸ਼ ਕਰੇਗਾ। ਹੁਣ ਤਕ 10 ਦਿਨਾਂ ਵਿਚ ਭਾਰਤੀ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦੇ ਪ੍ਰਦਰਸ਼ਨ ’ਤੇ 18 ਸੋਨੇ ਸਮੇਤ ਕੁੱਲ 55 ਤਗਮੇ ਜਿੱਤੇ ਹਨ। ਅੱਜ ਖੇਡਾਂ ਦੇ ਆਖ਼ਰੀ ਦਿਨ ਭਾਰਤ ਨੂੰ ਬੈਡਮਿੰਟਨ, ਟੇਬਲ ਟੈਨਿਸ ਅਤੇ ਹਾਕੀ ਵਿੱਚੋਂ ਤਮਗੇ ਦੀ ਉਮੀਦ ਹੈ।
ਈਵੈਂਟ ਦੇ ਆਖ਼ਰੀ ਦਿਨ ਨਜ਼ਰਾਂ ਭਾਰਤੀ ਖਿਡਾਰੀਆਂ ’ਤੇ ਹੋਣਗੀਆਂ। ਹਾਕੀ ’ਚ ਪੁਰਸ਼ ਟੀਮ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਣਾ ਹੈ, ਜਿੱਥੇ ਸੋਨ ਤਮਗੇ ਲਈ ਮੁਕਾਬਲਾ ਹੋਵੇਗਾ। ਉਥੇ ਹੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਬੈਡਮਿੰਟਨ ਸਿੰਗਲਜ਼ ’ਚ ਸੋਨ ਤਮਗਾ ਦੇਸ਼ ਦੀ ਝੋਲੀ ’ਚ ਪਾਉਣ ਦੀ ਉਮੀਦ ਨਾਲ ਖੇਡੇਗੀ।
ਇਹ ਵੀ ਪੜ੍ਹੋ : CWG : ਟੇਬਲ ਟੈਨਿਸ ਦੇ ਮਿਕਸਡ ਡਬਲਜ਼ ’ਚ ਸ਼ਰਤ ਕਮਲ ਤੇ ਸ਼੍ਰੀਜਾ ਨੇ ਜਿੱਤਿਆ ਸੋਨਾ
ਕਾਮਨਵੈਲਥ ਗੇਮਜ਼ ਦੇ 11ਵੇਂ ਦਿਨ ਭਾਰਤ ਦਾ ਸ਼ਡਿਊਲ ਇਸ ਤਰ੍ਹਾਂ ਹੈ -
ਬੈਡਮਿੰਟਨ
ਮਹਿਲਾ ਸਿੰਗਲਜ਼ ਗੋਲਡ ਮੈਡਲ ਮੈਚ (ਪੀ. ਵੀ. ਸਿੰਧੂ) : ਦੁਪਹਿਰ 1:20 ਵਜੇ
ਪੁਰਸ਼ ਸਿੰਗਲ ਗੋਲਡ ਮੈਡਲ ਮੈਚ (ਲਕਸ਼ਯ ਸੇਨ) ਦੁਪਹਿਰ 2:10 ਵਜੇ
ਪੁਰਸ਼ ਡਬਲਜ਼ ਗੋਲਡ ਮੈਡਲ ਮੈਚ (ਸਾਤਵਿਕ ਸਾਈਂਰਾਜ ਰੰਕੀਰੈੱਡੀ ਤੇ ਚਿਰਾਗ ਸ਼ੈਟੀ) ਦੁਪਹਿਰ 3:00 ਵਜੇ
ਹਾਕੀ
ਭਾਰਤ ਬਨਾਮ ਆਸਟ੍ਰੇਲੀਆ ਪੁਰਸ਼ ਹਾਕੀ ਫਾਈਨਲ (ਸ਼ਾਮ 5:00 ਵਜੇ)
ਟੇਬਲ ਟੈਨਿਸ
ਪੁਰਸ਼ ਸਿੰਗਲਜ਼ 'ਚ ਕਾਂਸੀ ਦਾ ਤਮਗਾ ਮੈਚ : ਜੀ ਸਾਥੀਆਨ ਦੁਪਹਿਰ 3:35 ਵਜੇ
ਪੁਰਸ਼ ਸਿੰਗਲ ਸੋਨ ਤਮਗਾ ਮੈਚ : ਅਚੰਤਾ ਸ਼ਰਤ ਕਮਲ ਸ਼ਾਮ 4:25 ਵਜੇ
ਇਹ ਵੀ ਪੜ੍ਹੋ : CWG ਮਹਿਲਾ ਕ੍ਰਿਕਟ ਫਾਈਨਲ : ਆਸਟ੍ਰੇਲੀਆ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ, ਮਿਲਿਆ ਚਾਂਦੀ ਤਮਗਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
CWG : ਟੇਬਲ ਟੈਨਿਸ ਦੇ ਮਿਕਸਡ ਡਬਲਜ਼ ’ਚ ਸ਼ਰਤ ਕਮਲ ਤੇ ਸ਼੍ਰੀਜਾ ਨੇ ਜਿੱਤਿਆ ਸੋਨਾ
NEXT STORY