ਬਰਮਿੰਘਮ : ਭਾਰਤ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਆਸਟਰੇਲੀਆ ਦੇ ਦਬਦਬੇ ਨੂੰ ਤੋੜਨ ਦਾ ਸੁਫ਼ਨਾ ਅਧੂਰਾ ਰਹਿ ਗਿਆ ਅਤੇ ਉਸ ਨੂੰ ਇੱਕ ਤਰਫਾ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਟੀਮ ਤੋਂ 0-7 ਦੀ ਸ਼ਰਮਨਾਕ ਹਾਰ ਤੋਂ ਬਾਅਦ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਦਿੱਲੀ ਰਾਸ਼ਟਰਮੰਡਲ ਖੇਡਾਂ 2010 ਦੀਆਂ ਕੌੜੀਆਂ ਯਾਦਾਂ ਹਾਕੀ ਪ੍ਰੇਮੀਆਂ ਦੇ ਮਨਾਂ ਵਿੱਚ ਉਸ ਸਮੇਂ ਤਾਜ਼ਾ ਹੋ ਗਈਆਂ ਜਦੋਂ ਆਸਟਰੇਲੀਆਈ ਟੀਮ ਨੇ ਫਾਈਨਲ ਵਿੱਚ ਭਾਰਤ ਨੂੰ 8-0 ਨਾਲ ਹਰਾਇਆ ਸੀ। ਲੀਗ ਗੇੜ ਵਿੱਚ ਅਜੇਤੂ ਰਹੀ ਅਤੇ ਪੂਲ ਵਿੱਚ ਸਿਖਰ ’ਤੇ ਰਹੀ ਭਾਰਤੀ ਟੀਮ ਬਿਲਕੁਲ ਵੀ ਫਾਰਮ ਵਿੱਚ ਨਜ਼ਰ ਨਹੀਂ ਆ ਰਹੀ ਸੀ।
ਇਹ ਵੀ ਪੜ੍ਹੋ : CWG 2022 : ਸਾਤਵਿਕ-ਚਿਰਾਗ ਦੀ ਜੋੜੀ ਨੇ ਬੈਡਮਿੰਟਨ 'ਚ ਦਿਵਾਇਆ ਤੀਜਾ ਗੋਲਡ
ਫਾਰਵਰਡ ਲਾਈਨ ਤਾਲਮੇਲ ਨਹੀਂ ਸੀ ਅਤੇ ਡਿਫੈਂਸ ਨੂੰ ਆਸਟਰੇਲੀਆ ਨੇ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਕਰ ਦਿੱਤਾ ਸੀ। ਉਸ ਸਮੇਂ ਕਪਤਾਨ ਮਨਪ੍ਰੀਤ ਸਿੰਘ ਦੇ ਮੋਢੇ ਦੀ ਸੱਟ ਨੇ ਭਾਰਤ ਦੇ ਪ੍ਰਦਰਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਆਸਟਰੇਲੀਆ ਲਈ ਬਲੈਕ ਗੋਵਰਸ, ਨਾਥਨ ਇਫ੍ਰਾਮਸ, ਜੈਕਬ ਐਂਡਰਸਨ, ਟੌਮ ਵਿਕਹੈਮ ਅਤੇ ਫਿਨ ਓਜੀਲਵੀ ਨੇ ਗੋਲ ਕੀਤੇ। 1998 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਹਾਕੀ ਦੇ ਸ਼ਾਮਲ ਹੋਣ ਤੋਂ ਬਾਅਦ, ਸਾਰੇ ਸੱਤ ਸੋਨ ਤਗ਼ਮੇ ਆਸਟਰੇਲੀਆ ਨੇ ਜਿੱਤੇ ਹਨ। ਭਾਰਤ ਨੇ 2010 ਵਿੱਚ ਦਿੱਲੀ ਅਤੇ 2014 ਵਿੱਚ ਗਲਾਸਗੋ ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੀਰਾਬਾਈ ਚਾਨੂ ਦੀ ਮਿਹਨਤ ਦੀ ਕਹਾਣੀ, ਮਾਂ ਨੇ ਦੱਸਿਆ ਕਿਹੜੇ ਹਲਾਤਾਂ ਨਾਲ ਲੜ ਕੇ ਚਾਨੂ ਬਣੀ ਗੋਲਡ ਮੈਡਲਿਸਟ
NEXT STORY