ਸਪੋਰਟਸ ਡੈਸਕ : ਹਾਕੀ ਪ੍ਰੇਮੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਲ 2026 ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਪੁਰਸ਼ ਅਤੇ ਮਹਿਲਾ ਟੀਮਾਂ ਦੇ ਗਰੁੱਪਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਪ੍ਰਸ਼ੰਸਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਦੋਵਾਂ ਟੀਮਾਂ ਨੂੰ ਪੂਲ-ਡੀ (Pool D) ਵਿੱਚ ਰੱਖਿਆ ਗਿਆ ਹੈ।
15 ਅਗਸਤ ਤੋਂ ਹੋਵੇਗਾ ਮਹਾਕੁੰਭ ਦਾ ਆਗਾਜ਼
ਇਹ ਮੈਗਾ ਟੂਰਨਾਮੈਂਟ 15 ਤੋਂ 30 ਅਗਸਤ ਤੱਕ ਨੀਦਰਲੈਂਡ ਅਤੇ ਬੈਲਜੀਅਮ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਐਮਸਟਰਡਮ ਦੇ ਵੈਗੇਨਰ ਸਟੇਡੀਅਮ ਵਿੱਚ ਹੋਈ ਡਰਾਅ ਸੈਰੇਮਨੀ ਵਿੱਚ ਗਰੁੱਪਾਂ ਦੀ ਵੰਡ ਕੀਤੀ ਗਈ। ਭਾਰਤੀ ਪੁਰਸ਼ ਟੀਮ ਆਪਣੇ ਸਾਰੇ ਮੁਕਾਬਲੇ ਨੀਦਰਲੈਂਡ ਵਿੱਚ ਖੇਡੇਗੀ।
ਪੁਰਸ਼ ਵਰਗ: ਭਾਰਤ-ਪਾਕਿਸਤਾਨ ਦਾ ਰਿਕਾਰਡ
ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 5 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 3 ਅਤੇ ਪਾਕਿਸਤਾਨ ਨੇ 2 ਮੈਚ ਜਿੱਤੇ ਹ। ਆਖਰੀ ਵਾਰ ਦੋਵੇਂ ਟੀਮਾਂ 2010 ਦੇ ਵਿਸ਼ਵ ਕੱਪ ਵਿੱਚ ਦਿੱਲੀ ਵਿਖੇ ਭਿੜੀਆਂ ਸਨ, ਜਿੱਥੇ ਭਾਰਤ ਨੇ 4-1 ਨਾਲ ਜਿੱਤ ਦਰਜ ਕੀਤੀ ਸੀ।
ਪੁਰਸ਼ਾਂ ਦੇ ਗਰੁੱਪ (Pools):
ਪੂਲ-ਡੀ: ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਵੇਲਜ਼।
ਪੂਲ-ਏ: ਨੀਦਰਲੈਂਡ, ਅਰਜਨਟੀਨਾ, ਨਿਊਜ਼ੀਲੈਂਡ, ਜਾਪਾਨ।
ਪੂਲ-ਬੀ: ਬੈਲਜੀਅਮ, ਜਰਮਨੀ (ਡਿਫੈਂਡਿੰਗ ਚੈਂਪੀਅਨ), ਫਰਾਂਸ, ਮਲੇਸ਼ੀਆ।
ਪੂਲ-ਸੀ: ਆਸਟ੍ਰੇਲੀਆ, ਸਪੇਨ, ਆਇਰਲੈਂਡ, ਦੱਖਣੀ ਅਫਰੀਕਾ।
ਮਹਿਲਾ ਟੀਮ ਵੀ ਪੂਲ-ਡੀ ਵਿੱਚ
ਭਾਰਤੀ ਮਹਿਲਾ ਹਾਕੀ ਟੀਮ ਨੂੰ ਵੀ ਵਿਸ਼ਵ ਕੱਪ ਲਈ ਪੂਲ-ਡੀ ਵਿੱਚ ਜਗ੍ਹਾ ਮਿਲੀ ਹੈ। ਭਾਰਤ ਦੇ ਨਾਲ ਇਸ ਗਰੁੱਪ ਵਿੱਚ ਚੀਨ, ਇੰਗਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਸ਼ਾਮਲ ਹਨ।
ਮਹਿਲਾਵਾਂ ਦੇ ਗਰੁੱਪ (Pools):
ਪੂਲ-ਏ: ਨੀਦਰਲੈਂਡ, ਆਸਟ੍ਰੇਲੀਆ, ਚਿਲੀ, ਜਾਪਾਨ।
ਪੂਲ-ਬੀ: ਅਰਜਨਟੀਨਾ, ਜਰਮਨੀ, ਅਮਰੀਕਾ, ਸਕਾਟਲੈਂਡ।
ਪੂਲ-ਸੀ: ਬੈਲਜੀਅਮ, ਸਪੇਨ, ਨਿਊਜ਼ੀਲੈਂਡ, ਆਇਰਲੈਂਡ।
ਪੂਲ-ਡੀ: ਚੀਨ, ਇੰਗਲੈਂਡ, ਭਾਰਤ, ਦੱਖਣੀ ਅਫਰੀਕਾ।
ਜ਼ਿਕਰਯੋਗ ਹੈ ਕਿ ਜਰਮਨੀ ਦੀ ਪੁਰਸ਼ ਟੀਮ ਮੌਜੂਦਾ ਚੈਂਪੀਅਨ ਹੈ, ਜਿਸ ਨੇ 2023 ਵਿੱਚ ਭੁਵਨੇਸ਼ਵਰ ਵਿਖੇ ਹੋਏ ਫਾਈਨਲ ਵਿੱਚ ਬੈਲਜੀਅਮ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਮੈਚਾਂ ਦੇ ਪੂਰੇ ਸ਼ਡਿਊਲ ਦਾ ਐਲਾਨ ਜਲਦ ਹੋਣ ਦੀ ਉਮੀਦ ਹੈ।
ਲਖਨਊ 'ਚ ਕੁਲਦੀਪ ਯਾਦਵ ਦੀ ਰਾਇਲ ਰਿਸੈਪਸ਼ਨ, CM ਯੋਗੀ ਤੇ ਅਖਿਲੇਸ਼ ਯਾਦਵ ਨੇ ਦਿੱਤਾ ਆਸ਼ੀਰਵਾਦ
NEXT STORY