ਸਟਾਵੈਂਗਰ- ਵਿਸ਼ਵ ਚੈਂਪੀਅਨ ਡੋਮਾਰਾਜੂ ਗੁਕੇਸ਼ ਨੇ ਨਾਰਵੇ ਸ਼ਤਰੰਜ 2025 ਦੇ ਛੇਵੇਂ ਦੌਰ ਵਿੱਚ ਇੱਕ ਸ਼ਾਨਦਾਰ ਮੈਚ ਵਿੱਚ ਦੁਨੀਆ ਦੇ ਨੰਬਰ ਇੱਕ ਸ਼ਤਰੰਜ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾਇਆ। ਭਾਰਤੀ ਗ੍ਰੈਂਡਮਾਸਟਰ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਡੀ ਗੁਕੇਸ਼ ਨੇ ਨਾਰਵੇ ਸ਼ਤਰੰਜ ਟੂਰਨਾਮੈਂਟ ਵਿੱਚ ਆਪਣੇ ਹੀ ਦੇਸ਼ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਹਰਾ ਕੇ ਵੱਡੀ ਜਿੱਤ ਦਰਜ ਕੀਤੀ।
ਖੇਡ ਦੇ ਇੱਕ ਸਮੇਂ 'ਤੇ, ਕਾਰਲਸਨ ਦਾ ਪਲੜਾ ਭਾਰੀ ਜਾਪਦਾ ਸੀ, ਪਰ ਗੁਕੇਸ਼ ਨੇ ਕਾਰਲਸਨ ਦੀਆਂ ਕਮੀਆਂ ਦਾ ਫਾਇਦਾ ਉਠਾਉਂਦੇ ਹੋਏ ਮੈਚ ਪਲਟ ਦਿੱਤਾ ਅਤੇ ਕਲਾਸੀਕਲ ਮੈਚ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਗੁਕੇਸ਼ ਦੀ ਇਸ ਜਿੱਤ ਨਾਲ, ਟੂਰਨਾਮੈਂਟ ਵਿੱਚ ਦੋਵਾਂ ਖਿਡਾਰੀਆਂ ਦਾ ਸਕੋਰ 1-1 ਦੇ ਬਰਾਬਰ ਹੋ ਗਿਆ ਹੈ। ਨੋਵ ਸ਼ਤਰੰਜ ਟੂਰਨਾਮੈਂਟ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਭਾਰਤੀ ਖਿਡਾਰੀ ਨੇ ਕਲਾਸੀਕਲ ਫਾਰਮੈਟ ਵਿੱਚ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ, ਆਰ. ਪ੍ਰਗਿਆਨੰਧਾ ਨੇ ਉਸੇ ਟੂਰਨਾਮੈਂਟ ਵਿੱਚ ਕਾਰਲਸਨ ਨੂੰ ਹਰਾਇਆ ਸੀ।
IPL 2025 : ਜੇ ਮੀਂਹ ਕਾਰਨ ਰੱਦ ਹੋ ਜਾਂਦੈ Final ਤਾਂ ਕੌਣ ਹੋਵੇਗਾ ਜੇਤੂ? ਕੀ ਕਹਿੰਦੇ ਨੇ ਨਿਯਮ
NEXT STORY