ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਦਿੱਗਜ਼ ਤੇਜ਼ ਗੇਂਦਬਾਜ਼ ਡੇਲ ਸਟੇਨ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਮੁਹੰਮਦ ਅੱਬਾਸ ਆਉਣ ਵਾਲੇ ਸਮੇਂ 'ਚ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣ ਸਕਦੇ ਹਨ। ਮੁਹੰਮਦ ਅੱਬਾਸ ਨੇ ਆਸਟ੍ਰੇਲੀਆ ਖਿਲਾਫ ਆਬੂਧਾਬੀ ਦੇ ਸ਼ੇਖ ਜਾਇਦ ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਪਾਰੀਆਂ 'ਚ ਪੰਜ-ਪੰਜ ਵਿਕਟਾਂ ਆਪਣੇ ਨਾਂ ਕੀਤੀਆ, ਉਨ੍ਹਾਂ ਦੀ ਦਮਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਚੌਥੇ ਦਿਨ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੂੰ 373 ਦੌੜਾਂ ਨਾਲ ਕਰਾਰੀ ਹਾਰ ਦਿੱਤੀ।
ਡੇਲ ਸਟੇਨ ਨੇ ਟਵੀਟ ਕੀਤਾ, 'ਮੈਂ ਟੈਸਟ ਕ੍ਰਿਕਟ ਦੇ ਨੰਬਰ-1 ਗੇਂਦਬਾਜ਼ ਨੂੰ ਆਉਂਦੇ ਹੋਏ ਦੇਖ ਰਿਹਾ ਹਾਂ, ਮੁਹੰਮਦ ਅੱਬਾਸ' ਆਸਟ੍ਰੇਲੀਆ ਦੇ ਗੇਂਦਬਾਜ਼ੀ ਕੋਚ ਡੇਵਿਡ ਸੇਕਰ ਨੇ ਵੀ ਮੰਨਿਆ ਕਿ ਅੱਬਾਸ ਨੇ ਉਨ੍ਹਾਂ ਦੀ ਟੀਮ ਨੂੰ ਹੈਰਾਨ ਕਰ ਦਿੱਤਾ। ਸੇਕਰ ਨੇ ਕਿਹਾ,' ਅੱਬਾਸ ਗੇਂਦ ਨਾਲ ਸਟੀਕ ਹੈ, ਜਾਹਿਰ ਤੌਰ 'ਤੇ ਅਸੀਂ ਸਪਿਨ ਗੇਂਦਬਾਜ਼ੀ ਖਿਲਾਫ ਤਿਆਰੀ ਕਰਕੇ ਆਏ ਸੀ ਅਤੇ ਅੱਬਾਸ ਨੇ ਸਾਨੂੰ ਹੌਰਾਨ ਕਰ ਦਿੱਤਾ।' ਦੋਵੇਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ 24 ਅਕਤੂਬਰ ਤੋਂ ਹੋਵੇਗਾ।
ਅੰਮ੍ਰਿਤਸਰ ਟਰੇਨ ਹਾਦਸਾ: ਵਰਿੰਦਰ ਸਹਿਵਾਗ ਨੇ ਕੀਤੀ ਖੂਨ ਦਾਨ ਕਰਨ ਦੀ ਅਪੀਲ
NEXT STORY