ਨਵੀਂ ਦਿੱਲੀ—ਵਿਜੈ ਦਸ਼ਮੀ ਦੇ ਮੌਕੇ 'ਤੇ ਪੰਜਾਬ ਦੇ ਅੰਮ੍ਰਿਤਸਰ 'ਚ ਹੋਏ ਇਕ ਵੱਡੇ ਟਰੇਨ ਹਾਦਸੇ ਨਾਲ ਪੂਰਾ ਦੇਸ਼ ਸ਼ੋਕ 'ਚ ਡੁੱਬਿਆ ਹੋਇਆ ਹੈ। ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਇਸ ਮੌਕੇ 'ਤੇ ਸ਼ੋਕ ਜਤਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਵਲ ਹਾਸਪਤਾਲ ਅਤੇ ਗੁਰੂ ਨਾਨਕ ਹਸਪਤਾਲ ਜਾਓ ਅਤੇ ਬਲਡ ਡੋਨੇਟ ਕਰੋ। ਰਿਪੋਰਟਸ ਦੀ ਮੰਨੀਆਂ ਤਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ 'ਚ ਹੋਏ ਇਸ ਵੱਡੇ ਟ੍ਰੇਨ ਹਾਦਸੇ 'ਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਸੰਖਿਆ 'ਚ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲ 'ਚ ਜਾਰੀ ਹੈ।
ਦਿੱਗਜ਼ ਓਪਨਰ ਬੱਲੇਬਾਜ਼ ਨੇ ਟਵੀਟ ਕਰਦੇ ਹੋਏ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, 'ਮੈਂ ਹੁਣੇ ਅੰਮ੍ਰਿਤਸਰ ਟ੍ਰੇਨ ਹਾਦਸੇ ਦੇ ਬਾਰੇ ਸੁਣਿਆ ਹੈ। ਮੇਰੀ ਗਹਿਰੀ ਸੰਵੇਦਨਾ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨਾਲ ਹੈ। ਜੋ ਲੋਕ ਖੂਨ ਦਾਨ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਅਤੇ ਗੁਰੂ ਨਾਨਕ ਹਸਪਤਾਨ 'ਚ ਜਾਣਾ ਚਾਹੀਦਾ ਹੈ।'
ਜ਼ਿਕਰਯੋਗ ਹੈ ਕਿ ਇਹ ਹਾਦਸਾ ਅੰਮ੍ਰਿਤਸਰ ਅਤੇ ਮਨਾਵਲਾ ਦੇ ਵਿਚਕਾਰ ਫਾਟਕ ਨੰਬਰ 27 ਦੇ ਕੋਲ ਉਸ ਸਮੇਂ ਹੋਇਆ ਜਦੋਂ ਉਥੇ ਰਾਵਨ ਦਹਿਨ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਇਸੇ ਦੌਰਾਨ ਡੀ.ਐੱਮ.ਯੂ. ਟ੍ਰੇਨ ਨੰਬਰ 74943 ਉਥੋਂ ਲੰਘ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਵਨ ਦਹਿਨ ਦੇ ਸਮੇਂ ਪਟਾਖਿਆਂ ਦੀ ਤੇਜ਼ ਆਵਾਜ਼ ਦੇ ਕਾਰਨ ਟ੍ਰੇਨ ਹਾਰਨ ਲੋਕਾਂ ਨੂੰ ਨਹੀਂ ਸੁਣਿਆ ਜਿਸ ਵਜ੍ਹਾ ਕਰਕੇ ਇਹ ਹਾਦਸਾ ਹੋਇਆ।
ਪ੍ਰੋ ਕਬੱਡੀ ਲੀਗ : ਟਾਈਟਨਸ ਨੇ ਚੈਂਪੀਅਨ ਪਟਨਾ ਨੂੰ ਹਰਾਇਆ
NEXT STORY