ਸਪੀਲਬਰਗ- ਭਾਰਤੀ ਰੇਸਰ ਜੇਹਨ ਦਾਰੂਵਾਲਾ ਨੇ ਐਤਵਾਰ ਨੂੰ ਇੱਥੇ ਫਾਰਮੂਲਾ ਟੂ ਫੀਚਰ ਰੇਸ ਨੂੰ ਦੂਜੇ ਸਥਾਨ 'ਤੇ ਰਹਿੰਦੇ ਹੋਏ ਪੂਰਾ ਕੀਤਾ ਪਰ ਪੈਨਲਟੀ ਕਾਰਨ ਉੱਥੇ ਸੈਸ਼ਨ 'ਚ ਆਪਣਾ ਛੇਵਾਂ ਪੋਡੀਅਮ (ਚੋਟੀ ਦੇ ਤਿੰਨ 'ਚ ਸਥਾਨ) ਹਾਸਲ ਕਰਨ ਤੋਂ ਖੁੰਝ ਗਏ। ਮੀਂਹ ਦੇ ਬਾਅਦ ਗਿੱਲੇ ਟ੍ਰੈਕ 'ਤੇ ਉਨ੍ਹਾਂ ਨੇ ਰੇਸ ਨੂੰ ਅੰਤਿਮ ਤੌਰ 'ਤੇ ਦੂਜੇ ਸਥਾਨ 'ਤੇ ਪੂਰਾ ਕੀਤਾ ਪਰ ਉਨ੍ਹਾਂ 'ਤੇ 20 ਸਕਿੰਟ ਦਾ ਜੁਰਮਾਨਾ ਵੀ ਲੱਗਾ।
ਰੇਸ ਦੇ ਸਟੀਵਰਡ ਨੂੰ ਲੱਗਾ ਕਿ ਉਨ੍ਹਾਂ ਦੀ ਟੀਮ ਪ੍ਰੇਮਾ ਰੇਸਿੰਗ ਨੇ ਗ੍ਰਿਡ ਸਪਾਟ 'ਤੇ ਟ੍ਰੈਕ ਨੂੰ ਸੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਜਹਾਨ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਪੂਰੇ ਸੈਸ਼ਨ 'ਚ ਮੈਨੂੰ ਕਿਸਮਤ ਦਾ ਸਾਥ ਨਹੀਂ ਮਿਲਿਆ। ਜਦੋਂ ਮੈਨੂੰ ਲੱਗਾ ਕਿ ਚੀਜ਼ਾਂ ਸਾਡੇ ਪੱਖ 'ਚ ਹਨ ਤਾਂ ਸਾਡੇ 'ਤੇ ਪੈਨਲਟੀ ਲਗ ਗਈ ਸੀ।
ਆਜ਼ਾਦੀ ਦਿਹਾੜੇ ਦੇ ਜਸ਼ਨ ਮੌਕੇ 22 ਅਗਸਤ ਨੂੰ ਕ੍ਰਿਕਟ ਮੈਚ ਕਰਾਉਣਾ ਚਾਹੁੰਦੀ ਹੈ ਭਾਰਤ ਸਰਕਾਰ
NEXT STORY