ਕੋਲੰਬੋ (ਵਾਰਤਾ) : ਲੰਕਾ ਪ੍ਰੀਮੀਅਰ ਲੀਗ (ਐਲ.ਪੀ.ਐਲ.) ਦੀ ਟੀਮ ਗੈਲੇ ਗਲੇਡੀਏਟਰਸ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਪਾਕਿਸਤਾਨ ਵਾਪਸ ਪਰਤ ਆਏ ਹਨ। ਅਫ਼ਰੀਦੀ ਨੇ ਕਿਹਾ ਹੈ ਕਿ ਉਹ ਨਿੱਜੀ ਕਾਰਣਾਂ ਕਾਰਨ ਸਵਦੇਸ਼ ਵਾਪਸ ਜਾ ਰਹੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਹਾਲਾਤ ਠੀਕ ਹੋਣ 'ਤੇ ਉਹ ਟੂਰਨਾਮੈਂਟ ਵਿਚ ਵਾਪਸ ਪਰਤ ਆਉਣਗੇ। ਇਸ ਦੌਰਾਨ ਲੰਕਾ ਪ੍ਰੀਮੀਅਰ ਲੀਗ ਦੇ ਅਧਿਕਾਰਤ ਟਵਿਟਰ ਹੈਂਡਲ ਨੇ ਪੁਸ਼ਟੀ ਕੀਤੀ ਹੈ ਕਿ ਅਫ਼ਰੀਦੀ ਦੀ ਧੀ ਹਸਪਤਾਲ ਵਿਚ ਦਾਖ਼ਲ ਹੈ, ਜਿਸ ਕਾਰਨ ਉਹ ਪਾਕਿਸਤਾਨ ਪਰਤੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤੀਆਂ ਦੇ ਸਬੰਧ 'ਚ ਹਰਭਜਨ ਸਿੰਘ ਨੇ ਕਹੀ ਵੱਡੀ ਗੱਲ
ਅਫ਼ਰੀਦੀ ਦੇ ਇਲਾਵਾ ਦਾਂਬੁਲਾ ਵਿਕਿੰਗ ਦੇ ਤੇਜ਼ ਗੇਂਦਬਾਜ਼ ਆਫਤਾਬ ਆਲਮ ਵੀ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਫਗਾਨਿਸਤਾਨ ਪਰਤ ਗਏ ਹਨ। ਜੇਕਰ ਅਫ਼ਰੀਦੀ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਨੂੰ ਕੁੱਝ ਸਮੇਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਪਰ ਟੂਰਨਾਮੈਂਟ ਦੇ ਮੈਡੀਕਲ ਸਟਾਫ਼ ਸ਼ਾਇਦ ਉਨ੍ਹਾਂ ਨੂੰ 7 ਦਿਨਾਂ ਲਈ ਇਕਾਂਤਵਾਸ ਵਿਚ ਨਾ ਰੱਖਣ। ਅਫ਼ਰੀਦੀ ਐਲ.ਪੀ.ਐਲ. ਲਈ ਬੀਤੀ 24 ਨਵੰਬਰ ਨੂੰ ਸ਼੍ਰੀਲੰਕਾ ਪਹੁੰਚੇ ਸਨ। ਅਫ਼ਰੀਦੀ ਦੇ ਇਸ ਤਰ੍ਹਾਂ ਸਵਦੇਸ਼ ਪਰਤਣ ਨਾਲ ਉਨ੍ਹਾਂ ਦੀ ਟੀਮ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਜੋ ਹੁਣ ਤੱਕ ਟੂਰਨਾਮੈਂਟ ਵਿਚ ਪਹਿਲੀ ਜਿੱਤ ਦੀ ਭਾਲ ਵਿਚ ਹੈ। ਉਪ-ਕਪਤਾਨ ਭਾਨੁਕਾ ਰਾਜਪਕਸ਼ੇ ਅਫ਼ਰੀਦੀ ਦੀ ਜਗ੍ਹਾ ਟੀਮ ਦੀ ਕਪਤਾਨੀ ਸੰਭਾਲ ਸਕਦੇ ਹਨ। ਜ਼ਿਕਰਯੋਗ ਹੈ ਕਿ ਐਲ.ਪੀ.ਐਲ. ਦਾ ਇਹ ਫ਼ੈਸਲਾ ਸੰਸਕਰਣ ਹੈ ਜੋ 16 ਦਸੰਬਰ ਤੱਕ ਚੱਲੇਗਾ।
ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'
ਚਾਹਲ ਦੀ ਮੰਗੇਤਰ ਨੇ ਨੇਹਾ ਕੱਕੜ ਦੇ ਗਾਣੇ 'ਤੇ ਲਾਏ ਜ਼ਬਰਦਸਤ ਠੁਮਕੇ, ਵੀਡੀਓ ਹੋਇਆ ਵਾਇਰਲ
NEXT STORY