ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਹਾਲਾਂਕਿ ਅਨੁਸ਼ਕਾ ਨੇ ਇਸ ਦੌਰਾਨ ਬ੍ਰੇਕ ਨਹੀਂ ਲਿਆ ਹੈ ਅਤੇ ਉਹ ਆਪਣੇ ਅਪਕਮਿੰਗ ਪ੍ਰੋਜੈਕਟਸ ਦੀ ਸ਼ੂਟਿੰਗ ਪੂਰੀ ਕਰ ਰਹੀ ਹੈ। ਵਿਰਾਟ ਅਤੇ ਅਨੁਸ਼ਕਾ ਦੋਵੇਂ ਆਪਣੇ ਹੋਣ ਵਾਲੇ ਬੱਚੇ ਨੂੰ ਲਗਜ਼ਰੀ ਜ਼ਿੰਦਗੀ ਦੇਣਗੇ, ਕਿਉਂਕਿ ਦੋਵੇਂ ਹੀ ਆਪਣੇ-ਆਪਣੇ ਖੇਤਰ ਵਿਚ ਸਿਖਰ 'ਤੇ ਕਾਬਿਜ਼ ਹਨ। ਵਿਰਾਟ ਨੇ ਜਿੱਥੇ ਖੇਡ ਜਗਤ ਵਿਚ ਪ੍ਰਸਿੱਧੀ ਪ੍ਰਾਪਤ ਕੀਤੀ, ਉਥੇ ਹੀ ਅਨੁਸ਼ਕਾ ਨੇ ਸਿਨੇਮਾ ਜਗਤ ਵਿਚ ਆਪਣੀ ਜਗ੍ਹਾ ਬਣਾਈ। ਦੋਵਾਂ ਨੇ ਚੰਗੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
ਵਿਰਾਟ ਅਤੇ ਅਨੁਸ਼ਕਾ ਦੋਵੇਂ ਹੀ ਫੋਰਬਸ ਵੱਲੋਂ ਜਾਰੀ ਕੀਤੀ ਜਾਣ ਵਾਲੀ ਸਬ ਤੋਂ ਜ਼ਿਆਦਾ ਕਮਾਈ ਕਰਣ ਵਾਲੇ ਸਿਤਾਰਿਆਂ ਦੀ ਸੂਚੀ ਵਿਚ ਜਗ੍ਹਾ ਬਣਾ ਚੁੱਕੇ ਹਨ। ਦੋਵਾਂ ਸਿਤਾਰਿਆਂ ਦੀ ਨੈਟ ਵਰਥ ਕਰੋੜਾਂ ਰੁਪਏ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੋਵਾਂ ਦੀ ਸੰਯੁਕਤ ਕਮਾਈ ਦੇ ਬਾਰੇ ਵਿਚ ਜੇਕਰ ਅਸੀਂ ਗੱਲ ਕਰੀਏ ਤਾਂ ਜਨਵਰੀ 2020 ਤੱਕ ਦੋਵਾਂ ਦੀ ਕਮਾਈ ਲੱਗਭੱਗ 1200 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਦਸੰਬਰ ਤਿਮਾਹੀ 'ਚ ਭਾਰਤ 'ਚ ਵਿਕਣਗੇ 10 ਲੱਖ ਆਈਫੋਨ!
ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਸਾਲ 2019 ਵਿਚ ਜਾਰੀ ਫੋਰਬਸ ਦੀ ਸੂਚੀ ਅਨੁਸਾਰ ਵਿਰਾਟ ਕੋਹਲੀ ਦੀ ਸਾਲਾਨਾ ਕਮਾਈ 252.72 ਕਰੋੜ ਰੁਪਏ ਸੀ। ਉਥੇ ਹੀ 7Q ਦੀ ਰਿਪੋਰਟ ਅਨੁਸਾਰ ਸਾਲ 2019 ਤੱਕ ਉਨ੍ਹਾਂ ਦੀ ਨੈੱਟਵਰਥ 900 ਕਰੋੜ ਰੁਪਏ ਸੀ। ਸਾਲ 2020 ਵਿਚ ਵਿਰਾਟ ਨੇ ਆਈ.ਪੀ.ਐਲ. ਖੇਡਿਆ ਅਤੇ ਕਈ ਬਰੈਂਡਸ ਦਾ ਪ੍ਰਚਾਰ ਕੀਤਾ। ਆਈ.ਪੀ.ਐਲ. ਤੋਂ ਉਨ੍ਹਾਂ ਨੂੰ 18 ਕਰੋੜ ਰੁਪਏ ਦੀ ਕਮਾਈ ਹੋਈ, ਜਦੋਂ ਕਿ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ 7 ਕਰੋੜ ਰੁਪਏ ਸਾਲਾਨਾ ਤਨਖ਼ਾਹ ਦਿੱਤੀ। ਵਿਰਾਟ ਕੋਹਲੀ 2 ਰੈਸਟੋਰੈਂਟ ਦੇ ਵੀ ਮਾਲਕ ਹਨ। ਇਸ ਹਿਸਾਬ ਨਾਲ ਉਨ੍ਹਾਂ ਦੀ ਨੈੱਟਵਰਥ 1000 ਕਰੋੜ ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਅੱਜ ਫਿਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੇਗੀ ਸਰਕਾਰ, ਸ਼ਾਹ ਨੂੰ ਮਿਲਣਗੇ ਕੈਪਟਨ ਅਮਰਿੰਦਰ
ਫੋਰਬਸ ਸੂਚੀ ਅਨੁਸਾਰ ਸਾਲ 2019 ਵਿਚ ਅਨੁਸ਼ਕਾ ਸ਼ਰਮਾ ਨੇ 28.67 ਕਰੋੜ ਰੁਪਏ ਕਮਾਏ। 100 ਸੈਲੇਬਸ ਦੀ ਸੂਚੀ ਵਿਚ ਉਨ੍ਹਾਂ ਦਾ ਨਾਮ 21ਵੇਂ ਨੰਬਰ 'ਤੇ ਸੀ। 2018 ਵਿਚ ਉਨ੍ਹਾਂ ਨੇ 45.83 ਕਰੋੜ ਰੁਪਏ ਕਮਾਏ ਸਨ ਅਤੇ ਉਹ 16ਵੇਂ ਨੰਬਰ 'ਤੇ ਸਨ। ਉਥੇ ਹੀ ਜਦੋਂ ਉਨ੍ਹਾਂ ਦੀ ਨੈੱਟਵਰਥ ਦੀ ਗੱਲ ਆਉਂਦੀ ਹੈ ਤਾਂ ਉਹ 2019 ਤੱਕ 350 ਕਰੋੜ ਰੁਪਏ ਸੀ। ਸਾਲ 2018 ਦੇ ਬਾਅਦ ਅਨੁਸ਼ਕਾ ਕਿਸੇ ਫ਼ਿਲਮ ਵਿਚ ਨਜ਼ਰ ਨਹੀਂ ਆਈ ਪਰ ਉਨ੍ਹਾਂ ਨੇ ਫ਼ਿਲਮਾਂ ਪ੍ਰੋਡਿਊਸ ਕੀਤੀਆਂ। ਉਥੇ ਹੀ ਅਨੁਸ਼ਕਾ ਸ਼ਰਮਾ ਨੁਸ਼ ਨਾਮ ਤੋਂ ਫ਼ੈਸ਼ਨ ਲੇਬਲ ਚਲਾਉਂਦੀ ਹੈ। ਉਨ੍ਹਾਂ ਕੋਲ 34 ਕਰੋੜ ਕੀਮਤ ਦਾ 7,171 ਸਕਵਾਇਰ ਫੁੱਟ ਦਾ ਅਪਾਰਟਮੈਂਟ ਹੈ।
ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ : ਸੀਰੀਜ਼ ਜਿੱਤਣ ਤੋਂ ਬਾਅਦ ਪਹਿਲੇ ਨੰਬਰ 'ਤੇ ਪਹੁੰਚਿਆ ਆਸਟਰੇਲੀਆ
NEXT STORY