ਨਵੀਂ ਦਿੱਲੀ- ਭਾਰਤੀ ਡੇਵਿਸ ਕੱਪ ਟੀਮ ਨੇ ਇੱਥੇ ਜਿਮਖਾਨਾ ਕਲੱਬ ਵਿਚ ਹੋਏ ਡੇਵਿਸ ਕੱਪ ਵਿਸ਼ਵ ਗਰੁੱਪ-1 ਪਲੇਆਫ ਮੁਕਾਬਲੇ ਵਿਚ ਸ਼ਨੀਵਾਰ ਨੂੰ ਡੈਨਮਾਰਕ ਨੂੰ 4-0 ਨਾਲ ਹਰਾ ਕੇ ਵਿਸ਼ਵ ਗਰੁੱਪ-1 ਵਿਚ ਆਪਣਾ ਸਥਾਨ ਕਾਇਮ ਰੱਖਿਆ। ਭਾਰਤ ਵੱਲੋਂ ਫਰਵਰੀ 2019 ਤੋਂ ਬਾਅਦ ਆਪਣਾ ਪਹਿਲਾ ਡੇਵਿਸ ਕੱਪ ਮੁਕਾਬਲਾ ਖੇਡ ਰਹੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਨ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਰਦੇ ਹੋਏ ਤਿੰਨ ਮੈਚ ਪੁਆਇੰਟ ਬਚਾ ਕੇ ਡਬਲਜ਼ ਮੁਕਾਬਲੇ ਵਿਚ ਡੈਨਮਾਰਕ ਦੇ ਫ੍ਰੇਡਰਿਕ ਨੀਲਸਨ ਤੇ ਮਾਈਕਲ ਟੋਰਪੇਗਾਰਡ ਦੀ ਜੋੜੀ ਨੂੰ ਇਕ ਘੰਟੇ 58 ਮਿੰਟ ਤਕ ਚੱਲੇ ਮੈਚ ਵਿਚ 6-7 (4), 6-4, 7-6 (4) ਨਾਲ ਹਰਾ ਕੇ ਭਾਰਤ ਨੂੰ 3-0 ਨਾਲ ਅਜੇਤੂ ਬੜ੍ਹਤ ਦਿਵਾਈ। ਫਿਰ ਰਿਵਰਸ ਸਿੰਗਲਜ਼ ਵਿਚ ਰਾਮ ਕੁਮਾਰ ਰਾਮਨਾਥਨ ਨੇ ਜੋਹਾਨੇਸ ਇੰਗਿਲਡਸੇਨ ਨੂੰ 5-7, 7-5, 10-7 ਨਾਲ ਹਰਾਇਆ। ਉਸ ਤਰ੍ਹਾਂ ਭਾਰਤ ਨੇ 4-0 ਦੀ ਬੜ੍ਹਤ ਬਣਾ ਲਈ ਤੇ ਪੰਜਵਾਂ ਮੈਚ ਖੇਡਣ ਦੀ ਲੋੜ ਨਹੀਂ ਪਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਕਾਬਲੇ ਦੇ ਪਹਿਲੇ ਦਿਨ ਰਾਮਕੁਮਾਰ ਤੇ ਯੁਕੀ ਭਾਂਬਰੀ ਨੇ ਆਪੋ-ਆਪਣੇ ਸਿੰਗਲਜ਼ ਮੁਕਾਬਲੇ ਜਿੱਤੇ ਸਨ।
IND vs SL 1st Test Day 3 : ਭਾਰਤ ਨੇ ਸ਼੍ਰੀਲੰਕਾ ਨੂੰ ਪਾਰੀ ਤੇ 222 ਦੌੜਾ ਨਾਲ ਹਰਾਇਆ
NEXT STORY