ਇਸਲਾਮਾਬਾਦ- ਆਪਣੇ ਚੋਟੀ ਦੇ ਸਿੰਗਲਜ਼ ਖਿਡਾਰੀਆਂ ਦੇ ਬਿਨਾਂ ਵੀ 60 ਸਾਲ ਬਾਅਦ ਪਾਕਿਸਤਾਨ ਪਹੁੰਚੀ ਭਾਰਤੀ ਡੇਵਿਸ ਕੱਪ ਟੈਨਿਸ ਟੀਮ ਦਾ ਪਲੜਾ ਭਾਰੀ ਸੁਰੱਖਿਆ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ ਗਰੁੱਪ ਵਨ ਦੇ ਇਸ ਇਤਿਹਾਸਕ ਮੁਕਾਬਲੇ ਵਿਚ ਭਾਰੀ ਰਹੇਗਾ। ਭਾਰਤੀ ਟੀਮ ਡੇਵਿਸ ਕੱਪ ਦੇ ਇਤਿਹਾਸ ਵਿਚ ਕਦੇ ਵੀ ਪਾਕਿਸਤਾਨ ਹੱਥੋਂ ਨਹੀਂ ਹਾਰੀ ਹੈ ਤੇ ਸਾਰੇ ਸੱਤ ਮੁਕਾਬਲੇ ਜਿੱਤੇ ਹਨ। ਪਾਕਿਸਤਾਨ ਆਪਣੇ ਸਭ ਤੋਂ ਵੱਡੇ ਸਿਤਾਰਿਆਂ ਏਸਾਮ ਉਲ ਹੱਕ ਕੁਰੈਸ਼ੀ ਤੇ ਅਕੀਲ ਖਾਨ ਦੇ ਨਾਲ ਉਤਰਿਆ ਹੈ, ਜਿਹੜੇ ਗ੍ਰਾਸ ਕੋਰਟ ’ਤੇ ਖੇਡਦੇ ਹੋਏ ਭਾਰਤ ਨੂੰ ਚੁਣੌਤੀ ਦੇ ਸਕਦੇ ਹਨ।
ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਪਾਕਿਸਤਾਨ ਗ੍ਰਾਸ ਕੋਰਟ ’ਤੇ ਹੀ ਭਾਰਤ ਨੂੰ ਚੁਣੌਤੀ ਦੇ ਸਕੇਗਾ ਕਿਉਂਕਿ ਇਹ ਕੋਰਟ ਉਸਦੇ ਚੋਟੀ ਦੇ ਖਿਡਾਰੀਆਂ ਨੂੰ ਰਾਸ ਆਉਂਦਾ ਹੈ। ਇਸਲਾਮਾਬਾਦ ਦੇ ਟੈਨਿਸ ਕੋਰਟ ਹੁਣ ਤੇਜ਼ ਹਨ, ਜਿਨ੍ਹਾਂ ’ਤੇ ਹੌਲੀ ਉਛਾਲ ਰਹਿੰਦੀ ਹੈ ਤੇ ਇਸੇ ਵਜ੍ਹਾ ਨਾਲ ਡਬਲਜ਼ ਮਾਹਿਰ ਐੱਨ. ਸ਼੍ਰੀਰਾਮ ਬਾਲਾਜੀ ਨੂੰ ਪਹਿਲੇ ਦਿਨ ਸਿੰਗਲਜ਼ ਮੁਕਾਬਲਾ ਖੇਡਣ ਲਈ ਕਿਹਾ ਗਿਆ ਹੈ। ਉਹ ਟੀਮ ਦੇ ਸਰਵਸ੍ਰੇਸ਼ਠ ਸਿੰਗਲਜ਼ ਖਿਡਾਰੀ ਰਾਮਕੁਮਾਰ ਰਾਮਨਾਥਨ ਦੇ ਨਾਲ ਇਸ ਵਰਗ ਵਿਚ ਚੁਣੌਤੀ ਪੇਸ਼ ਕਰੇਗਾ।
ਭਾਰਤ ਕੋਲ ਨਿਕੀ ਪੂਨਾਚਾ ਦਾ ਵੀ ਬਦਲ ਸੀ ਪਰ ਉਹ ਬਾਲਾਜੀ ਤੋਂ ਲੰਬਾ ਹੈ ਤੇ ਹੌਲੀ ਉਛਾਲ ਵਾਲੇ ਗ੍ਰਾਸ ਕੋਰਟ ’ਤੇ ਲੰਬੇ ਖਿਡਾਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਸ ਨੂੰ ਗੇਂਦ ਚੁੱਕਣ ਲਈ ਕਾਫੀ ਝੁਕਣਾ ਪੈਂਦਾ ਹੈ, ਜਿਸ ਨਾਲ ਉਸਦੀ ਲੈਅ ਵਿਗੜਦੀ ਹੈ।
ਲੀਏਂਡਰ ਪੇਸ ਨੇ ਭਾਰਤ ਵਿਚ ਡੇਵਿਸ ਕੱਪ ਖੇਡਣ ਆਉਣ ਵਾਲੇ ਯੂਰਪੀਅਨ ਖਿਡਾਰੀਆਂ ਵਿਰੁੱਧ ਇਸ ਰਣਨੀਤੀ ਦਾ ਬਾਖੂਬੀ ਇਸਤੇਮਾਲ ਕੀਤਾ ਹੈ। ਬਾਲਾਜੀ ਕੋਲ ਤਜਰਬਾ ਵੀ ਹੈ, ਜਿਸ ਨਾਲ ਉਹ ਪਾਕਿਸਤਾਨ ਦਾ ਉਸਦੀ ਧਰਤੀ ’ਤੇ ਸਾਹਮਣਾ ਕਰਨ ਦਾ ਦਬਾਅ ਝੱਲ ਸਕਦਾ ਹੈ। ਉਸ ਨੇ ਹਾਲ ਹੀ ਵਿਚ ਆਸਟ੍ਰੇਲੀਅਨ ਓਪਨ ਖੇਡਿਆ ਤੇ ਇੱਥੇ ਪਹੁੰਚਣ ਤੋਂ ਪਹਿਲਾਂ ਦਿੱਲੀ ਵਿਚ ਇਕ ਹਫਤੇ ਦੇ ਕੈਂਪ ਵਿਚ ਹਿੱਸਾ ਲਿਆ।
ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਬਾਲਾਜੀ ਨੇ ਕਿਹਾ, ‘‘ਮੈਂ ਪਿਛਲੇ ਕੁਝ ਸਾਲਾਂ ਤੋਂ ਡਬਲਜ਼ ਮੁਕਾਬਲਾ ਖੇਡ ਰਿਹਾ ਹਾਂ ਪਰ ਇਸ ਦੇ ਇਹ ਮਾਇਨੇ ਨਹੀਂ ਹਨ ਕਿ ਸਿੰਗਲਜ਼ ਬਿਲਕੁਲ ਨਹੀਂ ਖੇਡ ਸਕਦਾ। ਮੈਨੂੰ ਜਦੋਂ ਵੀ ਮੌਕਾ ਮਿਲਦਾ ਤਾਂ ਸਿੰਗਲਜ਼ ਖੇਡਦਾ ਹਾਂ। ਪਾਕਿਸਤਾਨ ਵਿਰੁੱਧ ਖੇਡਣ ਨੂੰ ਲੈ ਕੇ ਕਾਫੀ ਖੁਸ਼ ਹਾਂ।’’
ਰਾਮਕੁਮਾਰ ਸਰਵ ਤੇ ਵਾਲੀ ਦਾ ਖਿਡਾਰੀ ਹੈ ਤੇ ਘਾਹ ਵਾਲੇ ਕੋਰਟ ਉਸ ਨੂੰ ਵੀ ਰਾਸ ਆਉਂਦੇ ਹਨ। ਉਹ ਗ੍ਰਾਸ ਕੋਰਟ ’ਤੇ ਹੀ ਨਿਊਪੋਰਟ ਏ. ਟੀ. ਪੀ. 250 ਫਾਈਨਲ ਵਿਚ ਪਹੁੰਚਿਆ ਸੀ। ਉਹ 43 ਸਾਲ ਦੇ ਏਸਾਮ ਵਿਰੁੱਧ ਭਾਰਤੀ ਚੁਣੌਤੀ ਦਾ ਆਗਾਜ਼ ਕਰੇਗਾ।
ਏਸਾਮ ਨੇ ਡਰਾਅ ਦੇ ਸਮੇਂ ਕਿਹਾ, ‘‘ਤੁਸੀਂ ਸਾਰੇ ਮੈਨੂੰ ਮੇਰੀ ਉਮਰ ਯਾਦ ਦਿਵਾਉਂਦੇ ਹੋ ਪਰ ਮੈਂ ਦਿਲ ਤੋਂ ਜਵਾਨ ਹਾਂ। ਭਾਰਤ ਵਿਰੁੱਧ ਖੇਡਣ ਨਾਲ ਮੈਨੂੰ ਪ੍ਰੇਰਣਾ ਮਿਲਦੀ ਹੈ। ਪਿਛਲੇ ਸਾਲ ਸੱਟਾਂ ਕਾਰਨ ਮੇਰੀ ਰੈਂਕਿੰਗ ਡਿੱਗੀ ਪਰ ਮੈਂ ਇਸ ਮੁਕਾਬਲੇ ਵਿਚ ਚੰਗਾ ਪ੍ਰਦਰਸ਼ਨ ਕਰਾਂਗਾ।’’
ਭਾਰਤ ਦੇ ਗੈਰ ਖਿਡਾਰੀ ਕਪਤਾਨ ਜੀਸ਼ਾਨ ਅਲੀ ਦਾ ਮੰਨਣਾ ਹੈ ਕਿ ਇਹ ਨੇੜਲਾ ਮੁਕਾਬਲਾ ਹੋਵੇਗਾ। ਉਸ ਨੇ ਇਸ ਬਹਿਸ ਵਿਚ ਪੈਣ ਤੋਂ ਇਨਕਾਰ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਜਾਂ ਹੋਰ ਭਾਰਤੀ ਖਿਡਾਰੀ ਪਾਕਿਸਤਾਨ ਕਿਉਂ ਨਹੀਂ ਆਉਂਦੇ ਹਨ। ਉਸ ਨੇ ਕਿਹਾ,‘‘ਅਸੀਂ ਇੱਥੇ ਟੈਨਿਸ ਖੇਡਣ ਆਏ ਹਾਂ। ਕੁਝ ਫੈਸਲੇ ਸਰਕਾਰਾਂ ਲੈਂਦੀਆਂ ਹਨ ਤੇ ਉਸ ਵਿਚ ਸਾਡੀ ਕੋਈ ਭੂਮਿਕਾ ਨਹੀਂ ਹੁੰਦੀ। ਅਸੀਂ ਤਿਆਰੀ ਦੇ ਨਾਲ ਆਏ ਹਾਂ ਤੇ ਚੰਗਾ ਖੇਡਾਂਗੇ।’ ਡਬਲਜ਼ ਵਿਚ ਸਾਕੇਤ ਮਾਇਨੇਨੀ ਤੇ ਯੂਕੀ ਭਾਂਬਰੀ ਦਾ ਸਾਹਮਣਾ ਬਰਕਤਉੱਲ੍ਹਾ ਤੇ ਮੁਜਮਿਮਲ ਮੁਰਤਜਾ ਕਰੇਗਾ। ਪਹਿਲੇ ਦਿਨ ਸਕੋਰ 1-1 ਰਹਿਣ ’ਤੇ ਏਸਾਮ ਤੇ ਅਕੀਲ ਡਬਲਜ਼ ਵਿਚ ਵੀ ਉਤਰ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਪੀਐੱਮ ਮੋਦੀ ਨੂੰ ਮਿਲੇ ਟੈਨਿਸ ਸਟਾਰ ਰੋਹਨ ਬੋਪੰਨਾ, ਆਪਣਾ ਰੈਕੇਟ ਕੀਤਾ ਭੇਂਟ
NEXT STORY