ਗਲਾਸਗੋ : ਨੀਦਰਲੈਂਡ ਅਮਰੀਕਾ ਨੂੰ 2-1 ਨਾਲ ਹਰਾ ਕੇ ਡੇਵਿਸ ਕੱਪ ਫਾਈਨਲਜ਼ ਦੇ ਗਰੁੱਪ ਡੀ ਵਿੱਚ ਸਿਖਰ ’ਤੇ ਰਿਹਾ। ਨੀਦਰਲੈਂਡ ਨੇ ਆਪਣੇ ਦੋਵੇਂ ਸਿੰਗਲ ਮੈਚ ਜਿੱਤੇ। ਬਾਟਿਕ ਵੈਨ ਡੇ ਜ਼ੈਂਡਸਚੁਲਪ ਨੇ ਦੂਜੇ ਸਿੰਗਲਜ਼ ਮੈਚ ਵਿੱਚ ਟੇਲਰ ਫ੍ਰਿਟਜ਼ ਨੂੰ 6-4, 7-6 (3) ਨਾਲ ਹਰਾ ਕੇ ਨੀਦਰਲੈਂਡ ਦੀ ਜਿੱਤ ਯਕੀਨੀ ਬਣਾਈ।
ਇਸ ਤੋਂ ਪਹਿਲਾਂ ਟੈਲੋਨ ਗ੍ਰਿਕਸਪੁਰ ਨੇ ਟੌਮੀ ਪਾਲ ਨੂੰ 7-5, 7-6 (3) ਨਾਲ ਹਰਾਇਆ। ਨੀਦਰਲੈਂਡ ਨੇ ਪਹਿਲਾਂ ਹੀ ਅਜੇਤੂ ਲੀਡ ਲੈ ਲਈ ਸੀ ਅਤੇ ਇਸ ਤਰ੍ਹਾਂ ਰਾਜੀਵ ਰਾਮ ਅਤੇ ਜੈਕ ਸਾਕ ਨੇ ਡਬਲਜ਼ ਮੈਚ ਵਿੱਚ ਵੇਸਲੀ ਕੂਲਹੌਫ ਅਤੇ ਮੈਟਵੇ ਮਿਡਲਕੋਪ ਨੂੰ ਹਰਾ ਕੇ ਸਿਰਫ ਹਾਰ ਦਾ ਅੰਤਰ ਘੱਟ ਦਿੱਤਾ। ਅਮਰੀਕਾ ਅਤੇ ਨੀਦਰਲੈਂਡ ਨੇ ਗਰੁੱਪ ਡੀ ਤੋਂ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਸੀ।
ਇਸ ਤੋਂ ਇਲਾਵਾ ਕ੍ਰੋਏਸ਼ੀਆ ਨੇ ਅਰਜਨਟੀਨਾ ਨੂੰ 3-0 ਨਾਲ ਹਰਾਇਆ ਜਦਕਿ ਸਰਬੀਆ ਨੇ ਕੈਨੇਡਾ ਨੂੰ 2-1 ਨਾਲ ਹਰਾਇਆ। ਫਰਾਂਸ ਨੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾਇਆ।
ਬੈਂਗਲੁਰੂ ਐੱਫ. ਸੀ. ਨੇ ਪਹਿਲੀ ਵਾਰ ਜਿੱਤਿਆ ਡੂਰੰਡ ਕੱਪ ਖਿਤਾਬ
NEXT STORY