ਵਾਸ਼ਿੰਗਟਨ (ਯੂ. ਐੱਨ. ਆਈ.)- ਚੀਨ ਦੇ ਵਾਸ਼ਿੰਗਟਨ ਸਥਿਤ ਦੂਤਘਰ ਨੇ ਕਿਹਾ ਹੈ ਕਿ ਅਮਰੀਕਾ ਤਾਈਵਾਨ ਨੂੰ ਹਥਿਆਰ ਵੇਚ ਕੇ ਖੇਤਰ ਨੂੰ ਟਕਰਾਅ ਦੇ ਕਰੀਬ ਲਿਆ ਰਿਹਾ ਹੈ। ਦੂਤਘਰ ਦੇ ਬੁਲਾਰੇ ਲਿਊ ਪੇਂਗਯੂ ਨੇ ਟਿੱਪਣੀ ਕੀਤੀ ਕਿ ਪੈਂਟਾਗਨ ਵੱਲੋਂ ਤਾਈਵਾਨ ਨੂੰ 11.1 ਅਰਬ ਡਾਲਰ ਦੇ ਹਥਿਆਰ, ਉਪਕਰਨ ਅਤੇ ਫੌਜੀ ਸੇਵਾਵਾਂ ਦੀ ਵਿਕਰੀ ਸਿਰਫ ਤਾਈਵਾਨ ਨੂੰ ਫੌਜੀ ਟਕਰਾਅ ਦੇ ਖਤਰੇ ’ਚ ਪਾਉਂਦੀ ਹੈ ਅਤੇ ‘ਤਾਈਵਾਨ ਦੀ ਆਜ਼ਾਦੀ’ ਦੀ ਅਟੱਲ ਅਸਫਲਤਾ ਨੂੰ ਨਹੀਂ ਬਦਲਦੀ।
ਇਸ ’ਚ ਜੈਵਲਿਨ ਸਿਸਟਮ, ਅਲਟੀਅਸ ਮਨੁੱਖੀ ਵਾਹਨ, ਏ. ਐੱਚ-1 ਡਬਲਯੂ ਸੁਪਰਕੋਬਰਾ ਹੈਲੀਕਾਪਟਰ ਦੇ ਸਪੇਅਰ ਪਾਰਟਸ, ਹਿਮਾਰਸ ਰਾਕੇਟ ਸਿਸਟਮ ਅਤੇ ਐੱਮ 107 ਏ7 ਆਟੋਮੈਟਿਕ ਤੋਪਖਾਨਾ ਸ਼ਾਮਲ ਹੈ। ਚੀਨ ਨੇ ਅਮਰੀਕਾ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਤਾਈਵਾਨ ’ਚ ਤਣਾਅ ਪੈਦਾ ਕਰਨਾ ਅਤੇ ਹਥਿਆਰ ਵੇਚਣਾ ਬੰਦ ਕਰੇ ਕਿਉਂਕਿ ਇਹ ‘ਇਕ ਚੀਨੀ ਸਿਧਾਂਤ’ ਅਤੇ ਤਿੰਨ ਸਾਂਝੇ ਚੀਨ-ਅਮਰੀਕਾ ਪੱਤਰਾਂ ਦੀ ਉਲੰਘਣਾ ਹੈ ਅਤੇ ਚੀਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
''ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ..!'', ਖਾਲਿਦਾ ਜ਼ੀਆ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ
NEXT STORY