ਹਿਲਰੌਡ (ਡੈਨਮਾਰਕ), (ਭਾਸ਼ਾ)- ਸੁਮਿਤ ਨਾਗਲ ਨੇ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਆਫ ਮੁਕਾਬਲੇ ਵਿੱਚ ਡੈਨਮਾਰਕ ਖਿਲਾਫ ਦੂਜੇ ਸਿੰਗਲਜ਼ ਮੈਚ ਵਿੱਚ ਪਛੜਨ ਤੋਂ ਬਾਅਦ ਜਿੱਤ ਦਰਜ ਕਰਦੇ ਹੋਏ ਭਾਰਤ ਦੀ ਵਾਪਸੀ ਕਰਾਈ। ਪਹਿਲੇ ਮੈਚ 'ਚ ਯੂਕੀ ਭਾਂਬਰੀ ਨੂੰ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਹੋਲਗਰ ਰੂਨੇ ਨੇ 6-2, 6-2 ਨਾਲ ਹਰਾਇਆ।
ਯੂਕੀ ਨੂੰ 58 ਮਿੰਟ 'ਚ ਸਖਤ ਵਿਰੋਧੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਨੰਬਰ ਇੱਕ ਖਿਡਾਰੀ ਨਾਗਲ ਨੇ ਦੋ ਘੰਟੇ 27 ਮਿੰਟ ਤੱਕ ਚੱਲੇ ਮੈਚ ਵਿੱਚ ਆਗਸਤ ਹੋਲਮਗਰੇਨ ਨੂੰ 4-6, 6-3, 6-4 ਨਾਲ ਹਰਾਇਆ। ਵਿਸ਼ਵ ਰੈਂਕਿੰਗ ਵਿੱਚ 506ਵੇਂ ਨੰਬਰ ਦੇ ਨਾਗਲ ਨੇ 484 ਰੈਂਕਿੰਗ ਵਾਲੇ ਵਿਰੋਧੀ ਤੋਂ ਪਹਿਲਾ ਸੈੱਟ ਗੁਆ ਦਿੱਤਾ।
ਦੂਜੇ ਸੈੱਟ ਵਿੱਚ ਵਾਪਸੀ ਕਰਦੇ ਹੋਏ ਉਸ ਨੇ 5-2 ਦੀ ਬੜ੍ਹਤ ਬਣਾਈ ਤੇ ਨੌਵੀਂ ਗੇਮ ਵਿੱਚ ਸੈੱਟ ਆਪਣੇ ਨਾਂ ਕਰਕੇ ਮੈਚ ਨੂੰ ਨਿਰਣਾਇਕ ਸੈੱਟ ਤੱਕ ਪਹੁੰਚਾ ਦਿੱਤਾ। ਫੈਸਲਾਕੁੰਨ ਸੈੱਟ ਵਿੱਚ ਉਸ ਨੇ ਆਪਣੀ ਲੈਅ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ। ਸ਼ਨੀਵਾਰ ਨੂੰ ਡਬਲਜ਼ ਅਤੇ ਰਿਵਰਸ ਸਿੰਗਲਜ਼ ਮੈਚ ਖੇਡੇ ਜਾਣਗੇ। ਜੇਕਰ ਭਾਰਤ ਹਾਰਦਾ ਹੈ ਤਾਂ ਵਿਸ਼ਵ ਗਰੁੱਪ ਦੋ ਵਿੱਚ ਖਿਸਕ ਜਾਵੇਗਾ।
IND vs AUS : ਕੈਮਰੂਨ ਗ੍ਰੀਨ ਦੇ ਪਹਿਲੇ ਟੈਸਟ 'ਚ ਖੇਡਣ ਬਾਰੇ ਪੈਟ ਕਮਿੰਸ ਨੇ ਦਿੱਤਾ ਇਹ ਬਿਆਨ
NEXT STORY