ਸਪੋਰਟਸ ਡੈਸਕ— ਦੁਨੀਆ ਦੇ ਚੋਟੀ ਦੇ 30 ਪੇਸ਼ੇਵਰ ਟੈਨਿਸ ਖਿਡਾਰੀਆਂ ’ਚ ਸ਼ਾਮਲ ਡਾਇਨਾ ਯਾਸਤ੍ਰੇਮਸਕਾ ਨੂੰ ਡੋਪਿੰਗ ਟੈਸਟ ’ਚ ਅਸਫਲ ਰਹਿਣ ਦੇ ਬਾਅਦ ਅਸਥਾਈ ਤੌਰ ’ਤੇ ਮੁਅਤਲ ਕਰ ਦਿੱਤਾ ਗਿਆ ਹੈ। ਹੁਣ ਉਹ ਟੈਨਿਸ ਪ੍ਰਤੀਯੋਗਿਤਾਵਾਂ ’ਚ ਹਿੱਸਾ ਨਹੀਂ ਲੈ ਸਕੇਗੀ। ਕੌਮਾਂਤਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : IPL 2021 ਦਾ ਨੀਲਾਮੀ ਬਾਜ਼ਾਰ ਸਜਾਉਣ ਦੀ ਤਿਆਰੀ, ਇਸ ਤਾਰੀਖ਼ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ!
ਆਈ. ਟੀ. ਐੱਫ. ਨੇ ਕਿਹਾ ਕਿ ਯੂ¬ਕ੍ਰੇਨ ਦੀ 20 ਸਾਲਾ ਦੀ ਡਾਇਨਾ ਮੇਸਟਰੋਲੋਨ ਮੇਟਾਬੋਲਾਈਟ ਲਈ ਪਾਜ਼ਿਟਿਵ ਪਾਈ ਗਈ ਹੈ ਜੋ ਪਾਬੰਦੀਸ਼ੁਦਾ ਪਦਾਰਥ ਹੈ ਤੇ ਇਸ ਦਾ ਇਸਤੇਮਾਲ ਟੈਸਟੋਸਟੇਰੋਨ ਦੇ ਪੱਧਰ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ
ਦੁਨੀਆ ਦੀ 29ਵੇਂ ਨੰਬਰ ਦੇ ਖਿਡਾਰਨ ਡਾਇਨਾ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ਕਿ ਉਹ ਇਸ ਘਟਨਾ ਨਾਲ ਹੈਰਾਨ ਹੈ। ਡਾਇਨਾ ਨੇ ਟਵੀਟ ਕੀਤਾ, ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਕਦੀ ਪਾਬੰਦੀਸ਼ੁਦਾ ਪਦਾਰਥ ਦਾ ਇਸਤੇਮਾਲ ਨਹੀਂ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੇਂਦਰੀ ਖੇਡ ਮੰਤਰੀ ਨੇ ਪਿਊਸ਼ ਗੋਇਲ ਨੂੰ ਲਿਖਿਆ ਪੱਤਰ, ਖਿਡਾਰੀਆਂ ਦੇ ਹਿੱਤਾਂ ਲਈ ਰੱਖੀ ਇਹ ਮੰਗ
NEXT STORY