ਸ਼ਾਰਜਾਹ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬੱਲੇਬਾਜ਼ ਖਾਸ ਕਰ ਏ ਬੀ ਡਿਵੀਲੀਅਰਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਕੇਵਲ 33 ਗੇਂਦਾਂ 'ਤੇ 73 ਦੌੜਾਂ ਦੀ ਪਾਰੀ ਖੇਡੀ। ਆਪਣੀ ਪਾਰੀ 'ਚ ਏ ਬੀ ਨੇ 6 ਛੱਕੇ ਅਤੇ 5 ਚੌਕੇ ਲਗਾਏ। ਆਰ. ਸੀ. ਬੀ. ਨੇ ਕੋਲਕਾਤਾ ਨੂੰ ਇਸ ਮੈਚ 'ਚ 82 ਦੌੜਾਂ ਨਾਲ ਹਰਾ ਦਿੱਤਾ ਅਤੇ ਪੁਆਇੰਟ ਟੇਬਲ 'ਚ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਦਰਅਸਲ ਜਦੋ ਏ ਬੀ ਡਿਵੀਲੀਅਰਸ ਅਤੇ ਕੋਹਲੀ ਬੱਲੇਬਾਜ਼ੀ ਕਰ ਰਹੇ ਸਨ ਤਾਂ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ 'ਚ ਸੀ ਤਾਂ ਉਸ ਦੌਰਾਨ ਕੇ. ਕੇ. ਆਰ. ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਦੇ ਓਵਰ 'ਚ ਕੁਝ ਅਜਿਹਾ ਹੋਇਆ ਕਿ ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਆਰ. ਸੀ. ਬੀ. ਦੇ 13ਵੇਂ ਓਵਰ 'ਚ ਪ੍ਰਸਿੱਧ ਦੀ ਗੇਂਦ 'ਤੇ ਏ ਬੀ ਨੇ ਕਰਾਰਾ ਸਿੱਧਾ ਸ਼ਾਟ ਮਾਰਿਆ ਜੋ ਸਿੱਧੇ ਨਾਨ ਸਟ੍ਰਾਈਕ ਐਂਡ ਦੇ ਸਟੰਪ 'ਤੇ ਲੱਗੀ।
ਡਿਵੀਲੀਅਰਸ ਵਲੋਂ ਮਾਰਿਆ ਗਿਆ ਸ਼ਾਟ ਬਹੁਤ ਹੀ ਪਾਵਰਫੁਲ ਸੀ, ਜਿਸ ਦੇ ਕਾਰਨ ਗੇਂਦ ਸਟੰਪ 'ਤੇ ਲੱਗਣ ਤੋਂ ਬਾਅਦ ਵੀ ਨਹੀਂ ਰੁੱਕੀ ਅਤੇ ਸ਼ਾਟ ਮਿਡ ਆਨ 'ਤੇ ਖੜੇ ਫੀਲਡਰ ਵੱਲ ਤੇਜ਼ੀ ਨਾਲ ਗਈ ਪਰ ਫੀਲਡਰ ਡਾਈਵ ਮਾਰ ਕੇ ਵੀ ਗੇਂਦ ਨੂੰ ਰੋਕ ਨਹੀਂ ਸਕਿਆ। ਜਿਸਦੇ ਨਤੀਜੇ 'ਚ ਜਿੱਥੇ ਇਕ ਦੌੜ ਵੀ ਨਹੀਂ ਬਣਨੀ ਸੀ। ਉੱਥੇ ਬੱਲੇਬਾਜ਼ ਨੂੰ 4 ਦੌੜਾਂ ਮਿਲ ਗਈਆਂ। ਗੇਂਦਬਾਜ਼ ਪ੍ਰਸਿੱਧ ਇਸ ਅਨੋਖੇ ਸ਼ਾਟ ਨੂੰ ਦੇਖ ਕੇ ਨਿਰਾਸ਼ ਦਿਖਿਆ।
ਵਿਸ਼ਵ ਰੈਂਕਿੰਗ 'ਚ ਜੋਕੋਵਿਚ ਦੀ ਬਾਦਸ਼ਾਹਤ ਬਰਕਰਾਰ, ਨਡਾਲ ਦੂਜੇ ਨੰਬਰ 'ਤੇ
NEXT STORY