ਨਵੀਂ ਦਿੱਲੀ– ਫ੍ਰੈਂਚ ਓਪਨ ਦੇ ਫਾਈਨਲ ਵਿਚ ਸਪੇਨ ਦੇ ਰਾਫੇਲ ਨਡਾਲ ਹੱਥੋਂ ਖਿਤਾਬੀ ਮੁਕਾਬਲੇ ਵਿਚ ਹਾਰ ਜਾਣ ਦੇ ਬਾਵਜੂਦ ਸਰਬੀਆ ਦੇ ਨੋਵਾਕ ਜੋਕੋਵਿਚ ਦੀ ਵਿਸ਼ਵ ਰੈਂਕਿੰਗ ਵਿਚ ਨੰਬਰ ਇਕ 'ਤੇ ਬਾਦਸ਼ਾਹਤ ਬਣੀ ਹੋਈ ਹੈ ਜਦਕਿ 13ਵੀਂ ਵਾਰ ਖਿਤਾਬ ਜਿੱਤਣ ਵਾਲਾ ਨਡਾਲ ਦੂਜੇ ਸਥਾਨ 'ਤੇ ਬਰਕਰਾਰ ਹੈ। 33 ਸਾਲਾ ਜੋਕੋਵਿਚ ਦੇ ਵਿਸ਼ਵ ਰੈਂਕਿੰਗ ਵਿਚ 11740 ਅੰਕ ਹਨ ਤੇ ਉਸ ਨੂੰ ਫ੍ਰੈਂਚ ਓਪਨ ਦੇ ਫਾਈਨਲ ਵਿਚ ਪਹੁੰਚਣ ਨਾਲ 480 ਅੰਕਾਂ ਦਾ ਫਾਇਦਾ ਹੋਇਆ ਹੈ। ਜੋਕੋਵਿਚ ਦੀ ਇਸ ਸਾਲ ਇਹ ਦੂਜੀ ਹਾਰ ਹੈ ਤੇ ਉਸਦਾ 18ਵਾਂ ਗ੍ਰੈਂਡ ਸਲੈਮ ਜਿੱਤਣ ਦਾ ਸੁਪਨਾ ਨਡਾਲ ਨਾਲ ਟਕਰਾ ਕੇ ਟੁੱਟ ਗਿਆ।
ਰੋਲਾਂ ਗੈਂਰਾਂ ਦੀ ਲਾਲ ਬੱਜਰੀ 'ਤੇ ਆਪਣੀ 100ਵੀਂ ਜਿੱਤ ਨਾਲ 13ਵਾਂ ਖਿਤਾਬ ਜਿੱਤਣ ਵਾਲੇ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਵਾਲਾ ਨਡਾਲ ਦੂਜੇ ਸਥਾਨ 'ਤੇ ਕਾਇਮ ਹੈ ਤੇ ਉਸਦੇ ਖਾਤੇ ਵਿਚ 9850 ਅੰਕ ਹਨ। ਆਸਟਰੀਆ ਦਾ ਡੋਮਿਨਿਕ ਥਿਏਮ ਤੀਜੇ ਤੇ ਇਸ ਟੂਨਰਾਮੈਂਟ ਵਿਚੋਂ ਬਾਹਰ ਰਿਹਾ ਰੋਜਰ ਫੈਡਰਰ ਚੌਥੇ ਸਥਾਨ 'ਤੇ ਬਣਿਆ ਹੋਇਆ ਹੈ। ਯੂਨਾਨ ਦਾ ਸਤੇਫਾਨੋਸ ਸਿਤਸਿਪਾਸ ਇਕ ਅੰਕ ਦੇ ਫਾਇਦੇ ਨਾਲ 5ਵੇਂ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ ਡਿਆਗੋ ਸ਼ਾਰਟਜਮੈਨ ਨੇ ਟਾਪ-10 ਵਿਚ ਪ੍ਰਵੇਸ਼ ਕੀਤਾ ਹੈ। ਸ਼ਾਰਟਜਮੈਨ 6 ਸਥਾਨਾਂ ਦੀ ਛਲਾਂਗ ਨਾਲ 8ਵੇਂ ਨੰਬਰ 'ਤੇ ਪਹੁੰਚ ਗਿਆ ਹੈ।
ਲੰਬਾ ਫਾਰਮੈਟ ਦਾ ਕ੍ਰਿਕਟ ਖੇਡਣ ਵਾਲੇ ਦੇਸ਼ ਭਵਿੱਖ 'ਚ ਘੱਟ ਹੁੰਦੇ ਜਾਣਗੇ: ਹਾਰੂਨ ਲੋਰਗਟ
NEXT STORY