ਨਵੀਂ ਦਿੱਲੀ- ਟੋਕੀਓ ਵਿਚ ਚੱਲ ਰਹੀਆਂ ਡੈੱਫ ਓਲੰਪਿਕ ਖੇਡਾਂ ਵਿਚ ਸੋਮਵਾਰ ਨੂੰ ਨੌਜਵਾਨ ਅਨੁਯਾ ਪ੍ਰਸਾਦ ਅਤੇ ਪ੍ਰਾਂਜਲੀ ਪ੍ਰਸ਼ਾਂਤ ਧੂਮਲ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਕ੍ਰਮਵਾਰ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ। ਅਨੁਯਾ ਨੇ ਆਪਣੇ ਜਨਮ ਦਿਨ ’ਤੇ ਫਾਈਨਲ ਵਿਚ ਵਿਸ਼ਵ ਰਿਕਾਰਡ ਤੋੜ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਪ੍ਰਾਂਜਲੀ ਨੇ ਕੁਆਲੀਫਿਕੇਸ਼ਨ ਵਿਚ ਵਿਸ਼ਵ ਰਿਕਾਰਡ ਤੋੜ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਅਭਿਨਵ ਦੇਸਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਵਿਚ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਦੇ ਦੂਜੇ ਦਿਨ ਨਿਸ਼ਾਨੇਬਾਜ਼ੀ ਵਿਚ 7 ਤਮਗੇ ਹੋ ਗਏ ਹਨ। ਹੈਦਰਾਬਾਦ ਵਿਚ ਓਲੰਪੀਅਨ ਗਗਨ ਨਾਰੰਗ ਦੀ ਅਕੈਡਮੀ ਵਿਚ ਸਿਖਲਾਈ ਲੈਣ ਵਾਲੇ ਧਨੁਸ਼ ਸ਼੍ਰੀਕਾਂਤ ਨੇ ਐਤਵਾਰ ਨੂੰ 10 ਮੀਟਰ ਏਅਰ ਰਾਈਫਲ ਵਿਚ ਸੋਨ ਤਗਮਾ ਜਿੱਤਿਆ ਸੀ।
ਖਤਮ ਹੋਇਆ ਨੋ ਹੈਂਡਸ਼ੇਕ ਵਿਵਾਦ! ਭਾਰਤ-ਪਾਕਿ ਕ੍ਰਿਕਟਰਾਂ ਨੇ ਮੈਦਾਨ 'ਤੇ ਮਿਲਾਇਆ ਹੱਥ, VIDEO ਵਾਇਰਲ
NEXT STORY