ਕੈਕਸੀਅਸ ਡੋ ਸੁਲ/ਬ੍ਰਾਜ਼ੀਲ (ਏਜੰਸੀ)- ਭਾਰਤ ਦੀ ਵੇਦਿਕਾ ਸ਼ਰਮਾ ਨੇ ਡੈੱਫ ਲੋਕਾਂ ਦੇ ਉਲੰਪਿਕ 'ਡੈੱਫ ਓਲੰਪਿਕ' ਦੇ ਪੰਜਵੇਂ ਦਿਨ 10 ਮੀਟਰ ਰਾਈਫਲ ਮਹਿਲਾ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜਦੋਂਕਿ ਉਸ ਦੀ ਜੋੜੀਦਾਰ ਪ੍ਰਾਂਜਲੀ ਧੂਮਲ ਚੌਥੇ ਸਥਾਨ ’ਤੇ ਰਹੀ। ਵੇਦਿਕਾ ਨੇ ਵੀਰਵਾਰ ਨੂੰ ਫਾਈਨਲ ਮੁਕਾਬਲੇ 'ਚ 207.2 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ, ਜਦੋਂਕਿ ਯੂਕ੍ਰੇਨ ਦੀ ਇੰਨਾ ਅਫੋਨਚੇਂਕੋ ਨੇ ਸੋਨ ਅਤੇ ਦੱਖਣੀ ਕੋਰੀਆ ਦੀ ਯਾ-ਜੂ ਕਾਓ ਨੇ ਚਾਂਦੀ ਦਾ ਤਗਮਾ ਜਿੱਤਿਆ। ਚੌਥੇ ਸਥਾਨ 'ਤੇ ਰਹੀ ਪ੍ਰਾਂਜਲੀ ਧੂਮਲ ਨੇ 189.1 ਦਾ ਸਕੋਰ ਕੀਤਾ।
ਕੁਆਲੀਫਾਇੰਗ ਮੁਕਾਬਲੇ ਵਿੱਚ ਵੇਦਿਕਾ 538.0 ਅੰਕਾਂ ਨਾਲ ਅੱਠਵੇਂ ਅਤੇ ਉਸਦੀ ਜੋੜੀਦਾਰ ਪ੍ਰਾਂਜਲੀ 561.0 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੀ ਸੀ। ਭਾਰਤ ਨੇ ਡੈੱਫ ਓਲੰਪਿਕ ਵਿੱਚ ਹੁਣ ਤੱਕ ਕੁੱਲ ਚਾਰ ਤਗਮੇ (ਦੋ ਸੋਨ ਅਤੇ ਦੋ ਕਾਂਸੀ) ਜਿੱਤੇ ਹਨ ਅਤੇ ਉਹ ਤਮਗਾ ਸੂਚੀ ਵਿੱਚ ਅੱਠਵੇਂ ਸਥਾਨ 'ਤੇ ਹੈ। ਯੂਕ੍ਰੇਨ 24 ਸੋਨ, 9 ਚਾਂਦੀ ਅਤੇ 13 ਕਾਂਸੀ ਦੇ ਤਗਮਿਆਂ ਨਾਲ ਪਹਿਲੇ ਸਥਾਨ 'ਤੇ ਹੈ।
IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
NEXT STORY