ਬਾਰਬੋਡਾਸ– ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਸਰ ਐਵਰਟਨ ਵੀਕਸ ਦਾ ਲੰਬੀ ਬੀਮਾਰੀ ਤੋਂ ਬਾਅਦ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ । ਮਹਾਨ ਥ੍ਰੀ-ਡਬਲਯੂ. ਦੀ ਆਖਰੀ ਕੜੀ ਵੀਕਸ ਦਾ ਦਿਹਾਂਤ ਬੁੱਧਵਾਰ ਨੂੰ ਬਾਰਬੋਡਾਸ ਵਿਚ ਉਨ੍ਹਾਂ ਦੇ ਨਿਵਾਸ ’ਤੇ ਹੋਇਆ। ਵੀਕਸ ਨੂੰ ਪਿਛਲੇ ਸਾਲ ਜੂਨ ਵਿਚ ਦਿਲ ਦਾ ਦੌਰਾ ਪਿਆ ਸੀ ਤੇ ਉਸ ਤੋਂ ਬਾਅਦ ਤੋਂ ਉਸਦੀ ਤਬੀਅਤ ਖਰਾਬ ਚੱਲ ਰਹੀ ਸੀ। ਵੀਕਸ ਨੇ ਆਪਣੇ ਕ੍ਰਿਕਟ ਕਰੀਅਰ ਵਿਚ 48 ਟੈਸਟ ਮੈਚ ਖੇਡੇ ਸਨ ਤੇ 4455 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸਦੀ ਬੱਲੇਬਾਜ਼ੀ ਅੌਸਤ 58.62 ਰਹੀ। ਉਸਨੇ ਕੁੱਲ 15 ਸੈਂਕੜੇ ਬਣਾਏ ਸਨ।
ਫ੍ਰੈਂਕ ਵਾਰੇਲ ਤੇ ਕਲਾਇਡ ਵਾਲਕਾਟ ਦੇ ਨਾਲ ਵੀਕਸ ਵੈਸਟਇੰਡੀਜ਼ ਦੇ ਪ੍ਰਸਿੱਧ ‘ਥ੍ਰੀ ਡਬਲਯੂ.’ ਵਿਚ ਸ਼ਾਮਲ ਸੀ। ਇਹ ਤਿੰਨੇ ਖਿਡਾਰੀ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਮੰਨੇ ਜਾਂਦੇ ਸਨ ਪਰ ਵੀਕਸ ਉਨ੍ਹਾਂ ਵਿਚੋਂ ਸਰਵਸ੍ਰੇਸ਼ਠ ਸੀ। ਵੀਕਸ ਦੀ ਬੱਲੇਬਾਜ਼ੀ ਨੂੰ ਦੇਖ ਕੇ ਲੱਗਦਾ ਸੀ ਕਿ ਉਸਦੇ ਪੈਰ, ਉਸਦੇ ਬੱਲੇ ਤੇ ਉਸਦੇ ਸਰੀਰ ਨੂੰ ਜਿਵੇਂ ਪਤਾ ਹੁੰਦਾ ਹੈ ਕਿ ਉਨ੍ਹਾਂ ਦੀ ਸਥਿਤੀ ਕਿੱਥੇ ਹੋਣੀ ਚਾਹੀਦੀ ਹੈ। ਉਸ ਸਮੇਂ ਆਸਟਰੇਲੀਆ ਦੇ ਕ੍ਰਿਕਟ ਮਾਹਿਰਾਂ ਨੇ ਵੀ ਇਹ ਗੱਲ ਮੰਨੀ ਸੀ ਕਿ ਬੱਲੇਬਾਜ਼ੀ ਕਰਨ ਦੇ ਤਰੀਕੇ ਦੇ ਮਾਮਲੇ ਵਿਚ ਵੀਕਸ ਆਸਟਰੇਲੀਆ ਦੇ ਸਰ ਡਾਨ ਬ੍ਰੈਡਮੈਨ ਦੇ ਕਾਫੀ ਨੇੜੇ ਸੀ।
ਨੋਵਾਕ ਜੋਕੋਵਿਚ ਤੇ ਪਤਨੀ ਕੋਵਿਡ-19 ਜਾਂਚ ’ਚ ਨੈਗੇਟਿਵ
NEXT STORY